Accessibility plan PDF cover page on a tablet screen.

ਆਪਣੇ ਕੰਪਿਊਟਰ ਜਾਂ ਮੋਬਾਈਲ ਡਿਵਾਈਸ 'ਤੇ VCH (ਵੈਨਕੂਵਰ ਕੋਸਟਲ ਹੈਲਥ) ਪਹੁੰਚਯੋਗਤਾ ਯੋਜਨਾ ਦਾ ਇੱਕ ਪਹੁੰਚਯੋਗ PDF ਸੰਸਕਰਣ ਡਾਊਨਲੋਡ ਕਰੋ।

ਯੋਜਨਾ ਡਾਊਨਲੋਡ ਕਰੋ

ਅਨੁਵਾਦ

ਇਹ ਯੋਜਨਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਵਿੱਚ ਟ੍ਰੇਡਿਸ਼ਨਲ ਚਾਈਨੀਜ਼, ਸਿੰਪਲੀਫਾਈਡ ਚਾਈਨੀਜ਼, ਪੰਜਾਬੀ, ਸਪੈਨਿਸ਼, ਵੀਅਤਨਾਮੀ ਅਤੇ ਫਾਰਸੀ ਸ਼ਾਮਲ ਹਨ। ਕਾਰਜਕਾਰੀ ਸਾਰ ਦਾ ASL (American Sign Language) ਅਨੁਵਾਦ ਵੀ ਉਪਲਬਧ ਹੈ।

Foggy coastline near Bella Bella

ਪਰੰਪਰਾਗਤ ਜ਼ਮੀਨਾਂ ਨੂੰ ਮਾਨਤਾ

     
ਵੈਨਕੂਵਰ ਕੋਸਟਲ ਹੈਲਥ 1.25 ਮਿਲੀਅਨ ਲੋਕਾਂ ਨੂੰ ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਸ਼ਾਮਲ ਹਨ, ਅਤੇ ਇਹ ਸਵੀਕਾਰ ਕਰਦਾ ਹੈ ਕਿ ਸਾਡੇ ਕੰਮ ਦੀਆਂ ਥਾਂਵਾਂ ਅਤੇ ਅਸੀਂ ਜਿਨ੍ਹਾਂ ਭਾਈਚਾਰਿਆਂ ਦੀ ਸੇਵਾ ਕਰਦੇ ਹਾਂ ਉਹ Heiltsuk, Kitasoo-Xai’xais, Lil’wat, Musqueam, N’Quatqua, Nuxalk, Samahquam, shíshálh, Skatin, Squamish, Tla’amin, Tsleil-Waututh, Wuikinuxv ਅਤੇ Xa’xtsa ਦੀਆਂ ਪਰੰਪਰਾਗਤ ਅਤੇ ਗੈਰ-ਇਜਾਜ਼ਤ ਲਈਆਂ ਜ਼ਮੀਨਾਂ ‘ਤੇ ਹਨ।

Happy group of people stacking hands together

ਪ੍ਰਸ਼ੰਸਾ

     
ਵੈਨਕੂਵਰ ਕੋਸਟਲ ਹੈਲਥ ਪਹੁੰਚਯੋਗਤਾ ਕਮੇਟੀ ਅਤੇ ਆਗੂਆਂ ਦੇ ਕਾਰਜ ਗਰੁੱਪ ਦੇ ਮੈਂਬਰਾਂ ਦਾ ਸਨਮਾਨ ਅਤੇ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਇਸ ਯੋਜਨਾ ਦੇ ਵਿਕਾਸ ਦੌਰਾਨ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਪਹੁੰਚਯੋਗਤਾ ਬਿਆਨ

ਇਹ ਪਹੁੰਚਯੋਗਤਾ ਯੋਜਨਾ PDF/UA ਮਿਆਰਾਂ (ਯੂਨੀਵਰਸਲ ਐਕਸੈਸੇਬਿਲੀਟੀ) ਲਈ ਪਹੁੰਚਯੋਗ ਹੈ। ਇਹ ਮਿਆਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਅਪੰਗਤਾਵਾਂ ਵਾਲੇ ਲੋਕਾਂ ਅਤੇ ਸਹਾਇਕ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਲੋਕ ਇਸ ਦਸਤਾਵੇਜ਼ ਨੂੰ ਪੜ੍ਹ ਸਕਣ। PDF/UA ਮਿਆਰ ਦਾ ਟੀਚਾ ਇਹ ਹੈ ਕਿ ਹਰ ਕੋਈ PDF ਦਸਤਾਵੇਜ਼ ਵਿੱਚ ਜਾਣਕਾਰੀ ਤੱਕ ਸੁਤੰਤਰ ਤੌਰ 'ਤੇ ਪਹੁੰਚ ਕਰ ਸਕੇ। 

ਇਹ ਰਿਪੋਰਟ ਕਈ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ। ਜੇਕਰ ਤੁਹਾਨੂੰ ਕਿਸੇ ਹੋਰ ਫਾਰਮੈਟ ਦੀ ਲੋੜ ਹੈ, ਤਾਂ ਕਿਰਪਾ ਕਰਕੇ accessibility@vch.ca ‘ਤੇ ਈਮੇਲ ਕਰੋ ਜਾਂ 604-708-5251‘ਤੇ ਕਾਲ ਕਰੋ। 

ਭਾਸ਼ਾ ਬਾਰੇ ਸੂਚਨਾ

ਅਸੀਂ ਜਾਣਦੇ ਹਾਂ ਕਿ ਅਪੰਗਤਾ ਨਾਲ ਸੰਬੰਧਿਤ ਭਾਸ਼ਾ ਲਗਾਤਾਰ ਬਦਲ ਰਹੀ ਹੈ, ਅਤੇ ਅਪੰਗਤਾ ਭਾਈਚਾਰੇ ਦੇ ਲੋਕਾਂ ਦੀ ਆਪਣੀ ਵੱਖੋ-ਵੱਖਰੀ ਇੱਛਾ ਹੈ। ਇਹਨਾਂ ਵਿਭਿੰਨ ਇੱਛਾਵਾਂ ਨੂੰ ਸਵੀਕਾਰ ਕਰਨ ਲਈ ਇੱਕ ਛੋਟੇ ਜਿਹੇ ਸੰਕੇਤ ਵਜੋਂ, ਇਹ ਪਹੁੰਚਯੋਗਤਾ ਯੋਜਨਾ "ਵਿਅਕਤੀ ਨੂੰ ਪਹਿਲ" ਅਤੇ "ਪਛਾਣ ਨੂੰ ਪਹਿਲ" ਦੋਵਾਂ ਭਾਸ਼ਾਵਾਂ ਦੀ ਵਰਤੋਂ ਕਰਦੀ ਹੈ।

"ਵਿਅਕਤੀ ਨੂੰ ਪਹਿਲ” ਭਾਸ਼ਾ, ਅਪੰਗਤਾ ਦੀ ਬਜਾਏ ਵਿਅਕਤੀ ‘ਤੇ ਕੇਂਦਰਿਤ ਹੁੰਦੀ ਹੈ, ਜਿਵੇਂ ਕਿ "ਅਪੰਗਤਾ ਵਾਲਾ ਵਿਅਕਤੀ" ਕਹਿਣਾ। ਕੁਝ ਵਿਅਕਤੀ ਇਸ ਭਾਸ਼ਾ ਦੀ ਵਰਤੋਂ ਪਸੰਦ ਕਰਦੇ ਹਨ ਕਿਉਂਕਿ ਉਹ ਆਪਣੀ ਅਪੰਗਤਾ ਨੂੰ ਆਪਣੀ ਪਛਾਣ ਦੇ ਇੱਕ ਹਿੱਸੇ ਵਜੋਂ ਦੇਖਦੇ ਹਨ - ਨਾ ਕਿ ਆਪਣੀ ਪੂਰੀ ਪਛਾਣ ਵਜੋਂ। "ਪਛਾਣ ਨੂੰ ਪਹਿਲ” ਦੇਣ ਵਾਲੀ ਭਾਸ਼ਾ ਅਪੰਗਤਾ ਨੂੰ ਪਹਿਲ ਦਿੰਦੀ ਹੈ, ਜਿਵੇਂ ਕਿ "ਅਪਾਹਜ ਵਿਅਕਤੀ" ਕਹਿਣਾ। ਇਹ ਭਾਸ਼ਾ ਉਹਨਾਂ ਵਿਅਕਤੀਆਂ ਦੁਆਰਾ ਪਸੰਦ ਕੀਤੀ ਜਾਂਦੀ ਹੈ ਜੋ ਅਪੰਗਤਾ ਨੂੰ ਆਪਣੀ ਪਛਾਣ ਦਾ ਇੱਕ ਮੁੱਖ ਹਿੱਸਾ ਸਮਝਦੇ ਹਨ। 

ਜਦੋਂ ਅਸੀਂ ਕਿਸੇ ਅਪੰਗਤਾ ਵਾਲੇ ਵਿਅਕਤੀ ਨਾਲ ਸਿੱਧੀ ਗੱਲ ਕਰਦੇ ਹਾਂ, ਤਾਂ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਦੀ ਪਸੰਦੀਦਾ ਭਾਸ਼ਾ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਤਰੀਕਾ ਹੈ।

ਇਸ ਯੋਜਨਾ ਬਾਰੇ ਆਪਣੇ ਵਿਚਾਰ ਕਿਵੇਂ ਸਾਂਝੇ ਕਰਨੇ ਹਨ

ਇਸ ਪਹੁੰਚਯੋਗਤਾ ਯੋਜਨਾ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਬੋਰਡ ਚੇਅਰ ਅਤੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਦਾ ਸੁਨੇਹਾ

ਵੈਨਕੂਵਰ ਕੋਸਟਲ ਹੈਲਥ 30,000 ਤੋਂ ਵੱਧ ਵਿਅਕਤੀਆਂ ਦੀ ਇੱਕ ਟੀਮ ਤੋਂ ਬਣੀ ਹੈ ਜੋ ਬ੍ਰਿਟਿਸ਼ ਕੋਲੰਬੀਆ ਭਰ ਵਿੱਚ 1.25 ਮਿਲੀਅਨ ਲੋਕਾਂ ਨੂੰ ਨਿਰਪੱਖਤਾ ਅਤੇ ਦਿਆਲਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। 

ਅਸੀਂ ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ ਦੇ ਟੀਚੇ ਤੋਂ ਪ੍ਰੇਰਿਤ ਹਾਂ, ਜਿਸ ਵਿੱਚ ਅਸੀਂ ਸਾਰਿਆਂ ਲਈ ਸੁਰੱਖਿਅਤ, ਸਵਾਗਤਯੋਗ ਥਾਂ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੇ ਹਾਂ। ਇਸਦਾ ਮਤਲਬ ਹੈ ਮਰੀਜ਼ਾਂ ਲਈ ਵਧੀਆ ਨਤੀਜੇ ਪ੍ਰਾਪਤ ਕਰਨਾ ਅਤੇ ਸਾਡੇ ਮਰੀਜ਼ਾਂ, ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੇਖਭਾਲ ਲਈ ਨਿਰਪੱਖ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਕਰਨਾ। 

ਸਾਰਿਆਂ ਲਈ ਪਹੁੰਚਯੋਗਤਾ ਅਤੇ ਸ਼ਮੂਲੀਅਤ ਦਾ ਸਿਧਾਂਤ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨਾਲ ਸੰਬੰਧਿਤ ਸਾਡੇ ਯਤਨਾਂ ਵਿੱਚ ਬੁਣਿਆ ਹੋਇਆ ਹੈ, ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਸਾਡੇ ਪ੍ਰੋਗਰਾਮ ਅਤੇ ਸੇਵਾਵਾਂ ਹਰ ਕਿਸੇ ਲਈ ਉਪਲਬਧ ਅਤੇ ਪਹੁੰਚਯੋਗ ਹੋਣ। 

VCH ਦੀ ਪਹੁੰਚਯੋਗਤਾ ਯੋਜਨਾ VCH ਵਿਖੇ ਦੇਖਭਾਲ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਲਈ ਰੁਕਾਵਟਾਂ ਦੀ ਪਛਾਣ ਕਰਨ, ਉਨ੍ਹਾਂ ਰੁਕਾਵਟਾਂ ਨੂੰ ਹਟਾਉਣ ਅਤੇ ਰੋਕਣ ਲਈ ਸਾਡੇ ਦੁਆਰਾ ਕੀਤੇ ਜਾ ਰਹੇ ਕੰਮ ਦੀ ਰੂਪਰੇਖਾ ਦਿੰਦੀ ਹੈ। ਇਹ ਯੋਜਨਾ ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ (Accessible British Columbia Act)ਨਾਲ ਮੇਲ ਖਾਂਦੀ ਹੈ, ਜਿਸਦਾ ਉਦੇਸ਼ ਸਾਡੇ ਮਰੀਜ਼ਾਂ, ਗਾਹਕਾਂ ਅਤੇ ਨਿਵਾਸੀਆਂ ਲਈ ਸਭ ਤੋਂ ਵਧੀਆ ਸੰਭਵ ਦੇਖਭਾਲ ਪ੍ਰਦਾਨ ਕਰਨਾ ਹੈ, ਅਤੇ ਸਿਹਤ-ਸੰਭਾਲ ਪ੍ਰਦਾਨਕਾਂ ਲਈ ਪਹੁੰਚਯੋਗਤਾ ਨੂੰ ਬਿਹਤਰ ਬਣਾਉਣਾ ਹੈ, ਤਾਂ ਜੋ ਉਹ ਉਨ੍ਹਾਂ ਭਾਈਚਾਰਿਆਂ ਦੀ ਦੇਖਭਾਲ ਆਪਣੀ ਪੂਰੀ ਸਮਰੱਥਾ ਮੁਤਾਬਕ ਅਤੇ ਸਭ ਤੋਂ ਵਧੀਆ ਢੰਗ ਨਾਲ ਕਰ ਸਕਣ, ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ। 

ਅਸੀਂ ਸਮਝਦੇ ਹਾਂ ਕਿ ਪਹੁੰਚ ਵਿੱਚ ਰੁਕਾਵਟਾਂ ਮੌਜੂਦ ਹਨ, ਅਤੇ ਅਸੀਂ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਵਾਤਾਵਰਨ ਬਣਾਉਣ ਲਈ ਬਦਲਾਅ ਦੀ ਹਿਮਾਇਤ ਅਤੇ ਕਾਰਵਾਈ ਕਰਨ ਲਈ ਵਚਨਬੱਧ ਹਾਂ, ਤਾਂ ਜੋ ਸਾਡੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇ। 

ਅਸੀਂ ਮੰਨਦੇ ਹਾਂ ਕਿ VCH ਵਿਖੇ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਅਜੇ ਵੀ ਬਹੁਤ ਕੰਮ ਕਰਨਾ ਬਾਕੀ ਹੈ - ਅਸੀਂ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਹ ਯੋਜਨਾ ਉਸ ਟੀਚੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੀ ਹੈ।

A portrait of William Duvall in front of a colourful background. He is wearing a grey tie and dark blue suit.

William Duvall

ਬੋਰਡ ਚੇਅਰ, ਵੈਨਕੂਵਰ ਕੋਸਟਲ ਹੈਲਥ

A portrait of Vivian Eliopoulos in front of a grey background

Vivian Eliopoulos

ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਵੈਨਕੂਵਰ ਕੋਸਟਲ ਹੈਲਥ

ਕਾਰਜਕਾਰੀ ਸਾਰ

ਵੈਨਕੂਵਰ ਕੋਸਟਲ ਹੈਲਥ ਸਾਡੇ ਨਾਲ ਗੱਲਬਾਤ ਕਰਨ ਵਾਲੇ ਹਰੇਕ ਵਿਅਕਤੀ ਲਈ ਰੁਕਾਵਟਾਂ ਨੂੰ ਹਟਾਉਣ ਅਤੇ ਰੋਕਣ ਲਈ ਵਚਨਬੱਧ ਹੈ। ਪਹੁੰਚਯੋਗਤਾ ਨੂੰ ਤਰਜੀਹ ਦੇ ਕੇ, ਅਸੀਂ ਬਿਹਤਰ ਦੇਖਭਾਲ ਪ੍ਰਦਾਨ ਕਰ ਸਕਦੇ ਹਾਂ। ਜਿੱਥੇ ਹੋਰ ਕੰਮ ਕਰਨਾ ਬਾਕੀ ਹੈ, ਇਹ ਪਹੁੰਚਯੋਗਤਾ ਯੋਜਨਾ VCH ਦੇ ਭਵਿੱਖ ਦੇ ਟੀਚੇ ਵੱਲ ਇੱਕ ਵੱਡਾ ਕਦਮ ਹੈ, ਜੋ ਕਿ ਇੱਕ ਵਿਭਿੰਨ, ਨਿਰਪੱਖ ਅਤੇ ਪੂਰੀ ਤਰ੍ਹਾਂ ਸਮਾਵੇਸ਼ੀ ਸੰਸਥਾ ਬਣਨਾ ਹੈ। ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ (Accessible British Columbia Act) ਦੇ ਅਨੁਕੂਲ, ਅਤੇ ਇਸਦੇ ਸਮਰਥਨ ਵਿੱਚ, VCH ਪਹੁੰਚਯੋਗਤਾ ਰੁਕਾਵਟਾਂ ਦੀ ਪਛਾਣ ਕਰਨ, ਉਹਨਾਂ ਨੂੰ ਹੱਲ ਕਰਨ ਅਤੇ ਰੋਕਣ ਲਈ ਵਿਆਪਕ ਕਾਰਜਨੀਤੀਆਂ ਲਾਗੂ ਕਰੇਗੀ।  

ਪਹੁੰਚਯੋਗਤਾ ਅਤੇ ਸ਼ਮੂਲੀਅਤ ਦੇ ਮਾਹੌਲ ਨੂੰ ਉਤਸ਼ਾਹਿਤ ਕਰਕੇ, VCH ਇੱਕ ਅਜਿਹਾ ਸਿਹਤ-ਸੰਭਾਲ ਵਾਤਾਵਰਨ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਸਾਰੇ ਵਿਅਕਤੀ ਬਿਨਾਂ ਕਿਸੇ ਰੁਕਾਵਟ ਦੇ ਸੇਵਾਵਾਂ ਤੱਕ ਪਹੁੰਚ ਕਰ ਸਕਣ ਅਤੇ ਸੇਵਾਵਾਂ ਪ੍ਰਦਾਨ ਹੋ ਸਕਣ।

ਸਾਡੀ ਪਹੁੰਚਯੋਗਤਾ ਯੋਜਨਾ, ਮੁੱਖ ਸ਼ਬਦਾਂ ਅਤੇ ਸੰਕਲਪਾਂ ‘ਤੇ ਅਧਾਰਤ ਹੈ ਜਿਸ ਵਿੱਚ ‘ਅਪੰਗਤਾ ਨਿਆਂ ਢਾਂਚਾ’ (Disability Justice Framework), ਇੰਡੀਜਨਸ (ਮੂਲਨਿਵਾਸੀ) ਸੱਭਿਆਚਾਰਕ ਸੁਰੱਖਿਆ, ਅੰਤਰ-ਸੰਬੰਧਤਾ, ਸਿਹਤ ਨਾਲ ਸੰਬੰਧਿਤ ਸਮਾਜਿਕ ਕਾਰਕ, ਅਪੰਗਤਾ ਪ੍ਰਤੀ ਸਮਾਜਿਕ ਪਹੁੰਚ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਅਸੀਂ ਆਪਣੇ ਕੰਮ ਨੂੰ ਪਹੁੰਚਯੋਗਤਾ ਅਤੇ ਸ਼ਮੂਲੀਅਤ ਲਈ ਹੋਰ ਸੂਬਾਈ, ਰਾਸ਼ਟਰੀ ਅਤੇ ਵਿਸ਼ਵਵਿਆਪੀ ਵਚਨਬੱਧਤਾਵਾਂ ਦੇ ਅਨੁਕੂਲ ਵੀ ਕੀਤਾ ਹੈ।     

ਅਰਥਪੂਰਨ, ਪ੍ਰਾਪਤੀਯੋਗ ਅਤੇ ਟਿਕਾਊ ਤਬਦੀਲੀ ਦਾ ਸਮਰਥਨ ਕਰਨ ਲਈ, ਇਹ ਸ਼ੁਰੂਆਤੀ ਪਹੁੰਚਯੋਗਤਾ ਯੋਜਨਾ ਸਿਹਤ-ਸੰਭਾਲ ਭਾਈਚਾਰੇ ਨੂੰ ਪ੍ਰਭਾਵਤ ਕਰਨ ਵਾਲੀਆਂ ਰੁਕਾਵਟਾਂ ਨੂੰ ਸਮਝਣ ਅਤੇ ਹੱਲ ਕਰਨ 'ਤੇ ਕੇਂਦਰਿਤ ਹੈ। ਇਸ ਵਿੱਚ ਅਪੰਗਤਾਵਾਂ ਵਾਲੇ ਮਰੀਜ਼, ਸਟਾਫ਼ ਅਤੇ ਮੈਡੀਕਲ ਸਟਾਫ਼, ਵਿਜ਼ਟਰ, ਵਿਦਿਆਰਥੀ ਅਤੇ ਵਲੰਟੀਅਰ ਸ਼ਾਮਲ ਹਨ।

ਅਸੀਂ ਐਕਟ ਦੇ ਅੰਦਰ ਨਿਰਮਿਤ ਵਾਤਾਵਰਨ, ਜਾਣਕਾਰੀ ਅਤੇ ਸੰਚਾਰ, ਸੇਵਾਵਾਂ ਪ੍ਰਦਾਨ ਕਰਨ ਅਤੇ ਰੁਜ਼ਗਾਰ ਦੇ ਮਿਆਰਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਆਵਾਜਾਈ, ਸਿਹਤ ਸੰਭਾਲ, ਸਿੱਖਿਆ ਅਤੇ ਖਰੀਦ ਮਿਆਰ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਹਿੱਸਾ ਹੋਣਗੇ। VCH ਨੇ ਸਟਾਫ਼ ਅਤੇ ਮੈਡੀਕਲ ਸਟਾਫ਼ ਦੀ ਇੱਕ ਪਹੁੰਚਯੋਗਤਾ ਕਮੇਟੀ ਬਣਾਈ, ਜਿਸ ਵਿੱਚ ਅਪੰਗਤਾਵਾਂ ਵਾਲੇ ਸਟਾਫ਼ ਦੇ ਨਾਲ-ਨਾਲ ਆਗੂਆਂ ਦਾ ਕਾਰਜਕਾਰੀ ਗਰੁੱਪ ਵੀ ਸ਼ਾਮਲ ਸੀ। ਇਕੱਠੇ ਮਿਲ ਕੇ ਉਹ ਹੱਲਾਂ ਦੀ ਪਛਾਣ ਕਰਨਗੇ ਅਤੇ ਰੁਕਾਵਟਾਂ ਨੂੰ ਦੂਰ ਕਰਨਗੇ।

ਸਾਡੇ ਅਗਲੇ ਕਦਮ, VCH ਵਿਖੇ ਸਾਡੇ ਪਹੁੰਚਯੋਗਤਾ ਯਤਨਾਂ ਨੂੰ ਅੱਗੇ ਵਧਾਉਣ ਲਈ ਰੁਕਾਵਟਾਂ ਦੀ ਪਛਾਣ ਕਰਨ ਲਈ, ਜਾਗਰੂਕਤਾ ਪ੍ਰਦਾਨ ਕਰਨ ਅਤੇ ਭਾਈਚਾਰੇ ਨਾਲ ਹੋਰ ਸ਼ਮੂਲੀਅਤ 'ਤੇ ਕੇਂਦਰਿਤ ਹਨ। ਇਸ ਪਹੁੰਚਯੋਗਤਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, VCH ਉਹਨਾਂ ਭਾਈਚਾਰਿਆਂ, ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਦੇ ਘੱਟ ਪ੍ਰਤੀਨਿਧਤਾ ਵਾਲੇ ਮੈਂਬਰਾਂ ਨੂੰ ਸ਼ਾਮਲ ਕਰੇਗੀ ਤਾਂ ਜੋ ਰੁਕਾਵਟਾਂ ਨੂੰ ਦੂਰ ਕਰਨ ਅਤੇ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਹੋਰ ਮੌਕਿਆਂ ਦੀ ਪਛਾਣ ਕੀਤੀ ਜਾ ਸਕੇ। ਟੀਚਾਬੱਧ ਸ਼ਮੂਲੀਅਤ ਸਾਨੂੰ ਭਾਈਚਾਰੇ ਦੇ ਅਪੰਗਤਾਵਾਂ ਵਾਲੇ ਮੈਂਬਰਾਂ ਦੇ ਵਿਚਾਰਾਂ ਨੂੰ ਤਰਜੀਹ ਦੇਣ ਵਿੱਚ ਮਦਦ ਕਰੇਗੀ।

ਮੁੱਖ ਕਾਰਵਾਈਆਂ ਵਿੱਚ ਇੱਕ ਬਾਹਰੀ ਸਲਾਹਕਾਰ ਕਮੇਟੀ ਸਥਾਪਤ ਕਰਨਾ, ਪਹੁੰਚਯੋਗਤਾ ਨਾਲ ਸੰਬੰਧਤ ਮੁੱਖ ਰੁਕਾਵਟਾਂ ਨੂੰ ਦੂਰ ਕਰਨ ਲਈ ਸਟਾਫ਼ ਅਤੇ ਮੈਡੀਕਲ ਸਟਾਫ਼ ਲਈ ਸਿਖਲਾਈ ਪ੍ਰੋਗਰਾਮ ਵਿਕਸਤ ਕਰਨਾ ਅਤੇ ਰੁਕਾਵਟਾਂ ਦੀ ਪਛਾਣ ਕਰਨ ਲਈ ਇੱਕ ਸਾਧਨ ਤਿਆਰ ਕਰਨਾ ਸ਼ਾਮਲ ਹੈ ਤਾਂ ਜੋ ਸਟਾਫ਼ ਅਤੇ ਉਨ੍ਹਾਂ ਭਾਈਚਾਰਿਆਂ ਦੇ ਮੈਂਬਰ, ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਸੰਸਥਾ ਨਾਲ ਗੱਲਬਾਤ ਕਰਦੇ ਸਮੇਂ ਆਉਣ ਵਾਲੀਆਂ ਉਨ੍ਹਾਂ ਰੁਕਾਵਟਾਂ ਬਾਰੇ ਵਿਚਾਰ ਸਾਂਝੇ ਕਰ ਸਕਣ ਜਿਨ੍ਹਾਂ ਦਾ ਉਹ ਅਨੁਭਵ ਕਰਦੇ ਹਨ ਜਾਂ ਉਹ ਦੇਖਦੇ ਹਨ।

ਅਸੀਂ ਸਾਰਿਆਂ ਨੂੰ ਬਰਾਬਰ ਦੇਖਭਾਲ ਪ੍ਰਦਾਨ ਕਰਨ ਲਈ ਪਹੁੰਚਯੋਗਤਾ ਅਤੇ ਨਿਰੰਤਰ ਗੁਣਵੱਤਾ ਸੁਧਾਰ ਲਈ ਵਚਨਬੱਧ ਹਾਂ। ਅਸੀਂ ਪਹੁੰਚਯੋਗਤਾ 'ਤੇ ਆਪਣੀ ਪ੍ਰਗਤੀ ਦਾ ਨਿਰੰਤਰ ਮੁਲਾਂਕਣ ਕਰਾਂਗੇ, ਅਤੇ ਹਰ ਤਿੰਨ ਸਾਲਾਂ ਬਾਅਦ ਇਸ ਯੋਜਨਾ ਦੀ ਸਮੀਖਿਆ ਕਰਾਂਗੇ। VCH ਸਲਾਨਾ ਇਮਪੈਕਟ ਰਿਪੋਰਟ (Impact Report) ਦੇ ਹਿੱਸੇ ਵਜੋਂ ਪ੍ਰਗਤੀ ਸੰਬੰਧੀ ਤਾਜ਼ਾ ਜਾਣਕਾਰੀ ਵੀ ਪ੍ਰਦਾਨ ਕਰੇਗੀ, ਜੋ ਕਿ vch.ca 'ਤੇ ਉਪਲਬਧ ਹੋਵੇਗੀ।

ਕਾਰਜਕਾਰੀ ਸਾਰ - ASL

ASL ਕਾਰਜਕਾਰੀ ਸਾਰ ਅੰਗਰੇਜ਼ੀ ਵਿੱਚ ਉਪਲਬਧ ਹੈ।

Vancouver Coastal Health Accessibility Plan Executive Summary in American Sign Language (ASL)
Sea to sky highway

ਵੈਨਕੂਵਰ ਕੋਸਟਲ ਹੈਲਥ ਬਾਰੇ

   
VCH ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ ਦਾ ਸਮਰਥਨ ਕਰਦੀ ਹੈ - ਵੈਨਕੂਵਰ, ਰਿਚਮੰਡ ਅਤੇ ਨੌਰਥ ਸ਼ੋਰ, ਸੀ ਟੂ ਸਕਾਈ ਕੌਰੀਡੋਰ, ਸਨਸ਼ਾਈਨ ਕੋਸਟ ਅਤੇ ਸੈਂਟਰਲ ਕੋਸਟ ਵਿੱਚ ਸੇਵਾਵਾਂ ਉਪਲਬਧ ਕਰਦੀ ਹੈ। ਅਸੀਂ ਹੇਠ ਲਿਖੀਆਂ ਸੇਵਾਵਾਂ ਦੇ ਨਾਲ ਮਰੀਜ਼ਾਂ ਲਈ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਦੇ ਹਾਂ:

  • ਐਕਿਊਟ ਕੇਅਰ, ਜਿਸ ਵਿੱਚ ਐਮਰਜੈਂਸੀ ਵਿਭਾਗ, ਦਾਖਲ ਮਰੀਜ਼ਾਂ ਦੀ ਦੇਖਭਾਲ, ਸਰਜਰੀ ਅਤੇ ਐਂਬੂਲੇਟਰੀ ਕੇਅਰ ਸ਼ਾਮਲ ਹੈ।
  • ਭਾਈਚਾਰਕ ਸਿਹਤ ਸੰਭਾਲ, ਜਿਸ ਵਿੱਚ ਘਰ ਵਿੱਚ ਸਿਹਤ ਸੰਭਾਲ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ, ਜਨਤਕ ਸਿਹਤ ਅਤੇ ਸਿਹਤ ਸੁਰੱਖਿਆ ਸ਼ਾਮਲ ਹੈ।
  • ਲੌਂਗ-ਟਰਮ ਕੇਅਰ (ਲੰਬੇ ਸਮੇਂ ਦੀ ਦੇਖਭਾਲ) ਅਤੇ ਸੰਬੰਧਿਤ ਸੇਵਾਵਾਂ, ਜਿਵੇਂ ਕਿ ਬਾਲਗਾਂ ਲਈ ਦਿਨ ਦੇ ਪ੍ਰੋਗਰਾਮ, ਪੈਲੀਏਟਿਵ ਕੇਅਰ (ਬੇਹੱਦ ਗੰਭੀਰ ਅਤੇ ਲਾ-ਇਲਾਜ ਬਿਮਾਰੀਆਂ ਲਈ ਦੇਖਭਾਲ) ਅਤੇ ਰਿਸਪਾਈਟ ਕੇਅਰ (ਪ੍ਰਮੁੱਖ ਦੇਖਭਾਲ ਕਰਨ ਵਾਲਿਆਂ ਲਈ ਥੋੜ੍ਹੇ ਸਮੇਂ ਦੀ ਰਾਹਤ)
  • ਪ੍ਰਾਇਮਰੀ ਕੇਅਰ (ਮੁੱਢਲੀ ਦੇਖਭਾਲ), ਜਿਸ ਵਿੱਚ ਕਲੀਨਿਕ ਅਤੇ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਸ਼ਾਮਲ ਹਨ।

VCH ਵਿਖੇ, ਕੰਮ ਕਰਨ ਲਈ ਇੱਕ ਵਧੀਆ ਜਗ੍ਹਾ ਹੁੰਦਿਆਂ ਅਸੀਂ ਦੇਖਭਾਲ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕਦਰਾਂ-ਕੀਮਤਾਂ

ਸਾਡੀਆਂ ਕਦਰਾਂ-ਕੀਮਤਾਂ ਸਾਡੇ ਰੋਜ਼ਾਨਾ ਵਿਵਹਾਰ ਨੂੰ ਸੇਧ ਦਿੰਦੀਆਂ ਹਨ। ਉਹ ਸਾਨੂੰ ਇਸ ਸਾਂਝੇ ਉਦੇਸ਼ ਵੱਲ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ - ਸਾਰਿਆਂ ਲਈ ਇੱਕ ਬੇਮਿਸਾਲ ਦੇਖਭਾਲ ਅਨੁਭਵ ਪ੍ਰਦਾਨ ਕਰਨਾ।

  • ਅਸੀਂ ਸਾਰਿਆਂ ਦੀ ਦੇਖਭਾਲ ਕਰਦੇ ਹਾਂ

    ਸਾਡਾ ਮੰਨਣਾ ਹੈ ਕਿ ਸਾਡੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ, ਸਾਡੇ ਸਹਿਕਰਮੀਆਂ ਅਤੇ ਆਪਣੇ ਆਪ ਦੀ ਦੇਖਭਾਲ ਕਰਦਿਆਂ, ਦਿਆਲਤਾ ਦਿਖਾਉਣਾ ਸਭ ਤੋਂ ਪ੍ਰਮੁੱਖ ਹੈ।

  • ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ:

    ਅਸੀਂ ਉਤਸੁਕ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਾਂ, ਅਤੇ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਨਵੀਨਤਾਕਾਰੀ ਵਿਚਾਰਾਂ ਬਾਰੇ ਜਾਣਨ ਲਈ ਤਿਆਰ ਰਹਿੰਦੇ ਹਾਂ।

  • ਅਸੀਂ ਬਿਹਤਰ ਨਤੀਜਿਆਂ ਲਈ ਕੋਸ਼ਿਸ਼ ਕਰਦੇ ਰਹਿੰਦੇ ਹਾਂ:

    ਅਸੀਂ ਸਿਹਤ ਸੰਭਾਲ ਦੇ ਸਾਰੇ ਕੰਮਾਂ ਵਿੱਚ ਬਿਹਤਰ ਸਿੱਟੇ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜਿਸ ਨਾਲ ਮਰੀਜ਼ਾਂ ਲਈ ਬਿਹਤਰ ਨਤੀਜੇ ਨਿਕਲਦੇ ਹਨ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਹੁੰਦਾ ਹੈ।

ਥੰਮ੍ਹ

ਸਾਡੇ ਚਾਰ ਥੰਮ੍ਹ ਸੁਰੱਖਿਅਤ, ਉੱਚ-ਗੁਣਵੱਤਾ ਵਾਲੀ ਅਤੇ ਨਿਰਪੱਖ ਦੇਖਭਾਲ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਵਿੱਚ ਸਾਡੀ ਅਗਵਾਈ ਕਰਦੇ ਹਨ।

  • ਇੰਡੀਜਨਸ ਸੱਭਿਆਚਾਰਕ ਸੁਰੱਖਿਆ:

    ਰਿਕੰਸੀਲੀਏਸ਼ਨ (ਮੇਲ-ਮਿਲਾਪ) ਅਤੇ ਸਿੱਖਣ ਲਈ ਵਚਨਬੱਧਤਾ, ਅਤੇ ਇੰਡੀਜਨਸ ਲੋਕਾਂ ਦੇ ਇਤਿਹਾਸ ਅਤੇ ਸੱਭਿਆਚਾਰ ‘ਤੇ ਅਧਾਰਿਤ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨਾ।

  • ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ

    VCH ਵਿੱਚ ਆਪਣੇਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਤਾਂਕਿ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਸੇਵਾਵਾਂ ਪ੍ਰਦਾਨ ਕਰ ਸਕੀਏ

  • ਨਸਲਵਾਦ-ਵਿਰੋਧ:

    ਇੱਕ ਅਜਿਹਾ ਭਾਈਚਾਰਾ ਬਣਾਉਣਾ ਜਿੱਥੇ ਅਸੀਂ ਉਹਨਾਂ ਰਵੱਈਏ, ਅਭਿਆਸਾਂ ਅਤੇ ਪ੍ਰਕਿਰਿਆਵਾਂ ਨੂੰ ਖਤਮ ਕਰੀਏ ਜੋ ਲੋਕਾਂ ਨੂੰ ਉਹਨਾਂ ਦੀ ਨਸਲ ਜਾਂ ਜਾਤ ਦੇ ਅਧਾਰ ‘ਤੇ ਪ੍ਰਭਾਵਿਤ ਕਰਦੇ ਹਨ।

  • Planetary Health

    ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਫੁੱਲਤ ਵਾਤਾਵਰਨ ਨੂੰ ਬਹਾਲ ਕਰਨਾ, ਉਸ ਦੀ ਦੇਖਭਾਲ ਕਰਨਾ ਅਤੇ ਉਸ ਨੂੰ ਸੰਭਾਲਣਾ।

ਮੁੱਖ ਸ਼ਬਦ ਅਤੇ ਢਾਂਚਾ

 

ਪਰਿਭਾਸ਼ਾਵਾਂ

ਸਾਂਝੀ ਪਹੁੰਚ ਅਪਣਾਉਣ ਲਈ, ਇਹ ਇਸ ਯੋਜਨਾ ਵਿੱਚ ਅਕਸਰ ਵਰਤੇ ਜਾਣ ਵਾਲੇ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਦੀ ਇੱਕ ਸੂਚੀ ਹੈ।

  • ਅਪੰਗਤਾ

    ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟਦੇ ਅਨੁਸਾਰ, ਅਪੰਗਤਾ ਉਦੋਂ ਵਾਪਰਦੀ ਹੈ ਜਦੋਂ ਕਿਸੇ ਵਿਅਕਤੀ ਦੀ ਕਮਜ਼ੋਰੀ ‘ਤੇ ਰੁਕਾਵਟਾਂ ਦਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਉਸ ਦੀ ਸਮਾਜ ਵਿੱਚ ਪੂਰੀ ਤਰ੍ਹਾਂ ਅਤੇ ਬਰਾਬਰ ਰੂਪ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਸੀਮਤ ਹੋ ਜਾਂਦੀ ਹੈ। 

    VCH, ਐਕਟ ਵਿੱਚ ਦਿੱਤੀ ਪਰਿਭਾਸ਼ਾ ਨੂੰ ਮਾਨਤਾ ਦਿੰਦੀ ਹੈ, ਅਤੇ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ VCH ਵਿੱਚ ਰੁਕਾਵਟਾਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਉਹਨਾਂ ਭਾਈਚਾਰਿਆਂ ਲਈ, ਜਿਨ੍ਹਾਂ ਲਈ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਸਿਹਤ-ਸੰਭਾਲ ਸੇਵਾਵਾਂ ਤੱਕ ਪੂਰੀ ਅਤੇ ਬਰਾਬਰ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । 

    ਇਹ ਪਰਿਭਾਸ਼ਾ ਲੋਕਾਂ ਨੂੰ ਪੇਸ਼ ਆ ਰਹੀਆਂ ਰੁਕਾਵਟਾਂ ਨੂੰ ਹੱਲ ਕਰਨ ਅਤੇ ਰੋਕਣ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ। ਇਹ ਦਰਸਾਉਂਦੀ ਹੈ ਕਿ ਕਿਵੇਂ VCH ਇਸ ਵਿੱਚ ਵੱਡਾ ਫਰਕ ਪਾ ਸਕਦੀ ਹੈ ਕਿ ਅਪੰਗਤਾਵਾਂ ਵਾਲੇ ਲੋਕ ਸਾਡੀ ਸੰਸਥਾ ਨਾਲ ਗੱਲਬਾਤ ਕਰਦੇ ਸਮੇਂ ਸਾਡੀਆਂ ਸੇਵਾਵਾਂ ਦਾ ਅਨੁਭਵ ਕਿਵੇਂ ਕਰਦੇ ਹਨ। ਰੁਕਾਵਟਾਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਦੂਰ ਕਰਕੇ, VCH ਸਾਡੀਆਂ ਥਾਵਾਂ ਅਤੇ ਸੇਵਾਵਾਂ ਨੂੰ ਵਧੇਰੇ ਸੰਮਲਿਤ ਅਤੇ ਪਹੁੰਚਯੋਗ ਬਣਾ ਸਕਦੀ ਹੈ। 

  • ਵਿਕਾਰ

    ਪਹੁੰਚਯੋਗ ਬ੍ਰਿਟਿਸ਼ ਕੋਲੰਬੀਆ ਐਕਟ ਵਿਕਾਰ ਨੂੰ ਇੱਕ ਸਰੀਰਕ, ਸੰਵੇਦਨਾਤਮਿਕ, ਮਾਨਸਿਕ, ਜਾਂ ਬੌਧਿਕ ਅਵਸਥਾਵਾਂ ਵਜੋਂ ਦਰਸਾਉਂਦਾ ਹੈ। ਕਮਜ਼ੋਰੀਆਂ ਸਥਾਈ, ਅਸਥਾਈ ਜਾਂ ਥੋੜ੍ਹੇ ਸਮੇਂ ਲਈ ਵਾਪਰ ਸਕਦੀਆਂ ਹਨ।

  • ਰੁਕਾਵਟਾਂ

    ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟਦੇ ਅਨੁਸਾਰ, ਰੁਕਾਵਟ ਉਹ ਚੀਜ਼ ਹੈ ਜੋ ਕਿਸੇ ਅਪੰਗਤਾ ਵਾਲੇ ਵਿਅਕਤੀ ਦੀ ਪੂਰੀ ਅਤੇ ਬਰਾਬਰ ਸ਼ਮੂਲੀਅਤ ਵਿੱਚ ਵਿਘਨ ਪਾਉਂਦੀ ਹੈ। VCH ਵਿਖੇ, ਸਾਡੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਪੂਰੀ ਅਤੇ ਬਰਾਬਰ ਸ਼ਮੂਲੀਅਤ ਵਿੱਚ ਵਿਘਨ ਪਾਉਣ ਵਾਲੀ ਕੋਈ ਵੀ ਚੀਜ਼ ਰੁਕਾਵਟ ਮੰਨੀ ਜਾਂਦੀ ਹੈ। 

    ਇਹ ਐਕਟ ਇਹ ਵੀ ਦੱਸਦਾ ਹੈ ਕਿ ਵੱਖ-ਵੱਖ ਸਰੋਤਾਂ ਤੋਂ ਰੁਕਾਵਟਾਂ ਕਿਵੇਂ ਪੈਦਾ ਹੋ ਸਕਦੀਆਂ ਹਨ, ਜਿਸ ਵਿੱਚ ਸ਼ਾਮਲ ਹਨ:

    • ਰਵੱਈਏ - ਉਦਾਹਰਨ ਲਈ, ਜੇਕਰ ਕਿਸੇ ਮੈਡੀਕਲ ਸਟਾਫ਼ ਵਿਅਕਤੀ ਨੂੰ ਇਹ ਵਿਸ਼ਵਾਸ ਹੈ ਕਿ ਅਪੰਗਤਾਵਾਂ ਵਾਲੇ ਲੋਕ ਆਪਣੀ ਦੇਖਭਾਲ ਬਾਰੇ ਫੈਸਲੇ ਲੈਣ ਦੇ ਘੱਟ ਸਮਰੱਥ ਹਨ।
    • ਜਾਣਕਾਰੀ, ਸੰਚਾਰ ਜਾਂ ਤਕਨਾਲੋਜੀ - ਉਦਾਹਰਨ ਵਜੋਂ, ਜੇਕਰ ਸਿਹਤ-ਸੰਭਾਲ ਸਹਿਮਤੀ ਫਾਰਮ ਸਿਰਫ਼ ਇੱਕ ਅਜਿਹੇ ਫਾਰਮੈਟ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿੱਚ ਛੋਟੇ ਅੱਖਰਾਂ ਅਤੇ ਗੁੰਝਲਦਾਰ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
    • ਭੌਤਿਕ ਵਾਤਾਵਰਨ - ਉਦਾਹਰਨ ਵਜੋਂ, ਜੇਕਰ ਕਿਸੇ ਕਲੀਨਿਕ ਵਿੱਚ ਪਹੁੰਚਯੋਗ ਪਾਰਕਿੰਗ, ਵ੍ਹੀਲਚੇਅਰ ਰੈਂਪ ਅਤੇ/ਜਾਂ ਆਟੋਮੈਟਿਕ ਦਰਵਾਜ਼ੇ ਨਹੀਂ ਹਨ।
    • ਨੀਤੀਆਂ ਅਤੇ ਤੌਰ-ਤਰੀਕੇ - ਉਦਾਹਰਨ ਵਜੋਂ, ਜਦੋਂ ਫਰੰਟ-ਲਾਈਨ ਮੈਡੀਕਲ ਸਟਾਫ਼ ਨੂੰ ਅਪੰਗਤਾਵਾਂ ਵਾਲੇ ਲੋਕਾਂ ਲਈ ਪਹੁੰਚਯੋਗਤਾ ਅਤੇ ਰਿਹਾਇਸ਼ਾਂ ਬਾਰੇ ਸਿਖਲਾਈ ਨਹੀਂ ਦਿੱਤੀ ਗਈ।

    ਰੁਕਾਵਟਾਂ ਭੇਦਭਾਵ ਦੀਆਂ ਵੱਖ-ਵੱਖ ਕਿਸਮਾਂ ਦੁਆਰਾ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

  • ਪਹੁੰਚਯੋਗਤਾ

    ਪਹੁੰਚਯੋਗਤਾ ਅਪੰਗਤਾਵਾਂ ਵਾਲੇ ਲੋਕਾਂ ਲਈ ਰੁਕਾਵਟਾਂ ਦੀ ਪਛਾਣ ਕਰਨ, ਰੋਕਣ ਅਤੇ ਦੂਰ ਕਰਨ ਲਈ ਇੱਕ ਮਿਥਵਾਂ ਅਤੇ ਸਰਗਰਮ ਯਤਨ ਹੈ। VCH ਵਿਖੇ, ਅਸੀਂ ਪਹੁੰਚਯੋਗਤਾ ਨੂੰ ਵੱਖ-ਵੱਖ ਤਰੀਕਿਆਂ ਨਾਲ ਬਰਾਬਰ ਪਹੁੰਚ ਬਣਾਉਣ ਦੇ ਯਤਨ ਵਜੋਂ ਦੇਖਦੇ ਹਾਂ, ਜਿਸ ਵਿੱਚ ਨਿਰਮਿਤ ਵਾਤਾਵਰਨ, ਜਾਣਕਾਰੀ ਅਤੇ ਸੰਚਾਰ, ਸੇਵਾਵਾਂ ਪ੍ਰਦਾਨ ਕਰਨਾ ਅਤੇ ਰੁਜ਼ਗਾਰ ਸ਼ਾਮਲ ਹਨ। 

    ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਅਪੰਗਤਾਵਾਂ ਵਾਲੇ ਮਰੀਜ਼ਾਂ, ਸਟਾਫ਼ ਅਤੇ ਮੈਡੀਕਲ ਸਟਾਫ਼, ਵਿਜ਼ਟਰਾਂ, ਵਿਦਿਆਰਥੀਆਂ ਅਤੇ ਵਲੰਟੀਅਰਾਂ ਨੂੰ ਸਿਹਤ-ਸੰਭਾਲ ਭਾਈਚਾਰੇ ਦੇ ਹਿੱਸੇ ਵਜੋਂ ਮਹੱਤਵ ਦਿੱਤਾ ਜਾਵੇ। ਅਸੀਂ ਇੱਕ ਅਜਿਹੇ ਸਮਾਵੇਸ਼ੀ ਸਿਹਤ-ਸੰਭਾਲ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਜਿੱਥੇ ਭਿੰਨਤਾ ਨੂੰ ਮਾਨਤਾ ਦਿੱਤੀ ਜਾਂਦੀ ਹੈ, ਅਤੇ ਅਪੰਗਤਾਵਾਂ ਨਾਲ ਜੁੜੇ ਅਨੁਭਵ ਸਮਝ, ਫੈਸਲੇ ਲੈਣ ਦੀ ਸਮਰੱਥਾ, ਯੋਜਨਾਬੰਦੀ ਅਤੇ ਸਮੱਸਿਆ ਹੱਲ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਂਦੇ ਹਨ। 

Frameworks

The following key concepts guided the development of this accessibility plan:

 

  • ਕੇਂਦਰਿਤ ਆਵਾਜ਼ਾਂ

    ਆਵਾਜ਼ਾਂ ਨੂੰ ਕੇਂਦਰ ਵਿੱਚ ਰੱਖਣ ਦਾ ਮਤਲਬ ਹੈ ਉਨ੍ਹਾਂ ਲੋਕਾਂ ਦੇ ਵਿਚਾਰਾਂ ਅਤੇ ਅਨੁਭਵਾਂ ਨੂੰ ਤਰਜੀਹ ਦੇਣਾ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂ ਜਿਨ੍ਹਾਂ ਦੀ ਘੱਟ ਨੁਮਾਇੰਦਗੀ ਕੀਤੀ ਜਾਂਦੀ ਹੈ। ਇਹ ਸਰਗਰਮੀ ਨਾਲ ਸੁਣਨ ਅਤੇ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਚਰਚਾਵਾਂ ਵਿੱਚ ਵੱਖ-ਵੱਖ ਵਿਚਾਰ ਸੁਣੇ ਜਾਣ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਵੇ। ਇਹ ਖਾਸ ਤੌਰ 'ਤੇ ਉਦੋਂ ਮਹੱਤਵਪੂਰਨ ਹੁੰਦਾ ਹੈ ਜਦੋਂ ਅਸੀਂ ਫੈਸਲੇ ਲੈ ਰਹੇ ਹੁੰਦੇ ਹਾਂ। 

    ਇਹ ਪਹੁੰਚਯੋਗਤਾ ਯੋਜਨਾ VCH ਦੀ ਪਹੁੰਚਯੋਗਤਾ ਕਮੇਟੀ ਨਾਲ ਸਾਡੀ ਨੇੜਲੀ ਸ਼ਮੂਲੀਅਤ ਦਾ ਨਤੀਜਾ ਹੈ, ਜਿਸ ਵਿੱਚ ਅਪੰਗਤਾਵਾਂ ਵਾਲੇ ਸਟਾਫ਼ ਮੈਂਬਰ ਸ਼ਾਮਲ ਹਨ। ਪਹੁੰਚਯੋਗਤਾ ਦੇ ਕੰਮ ਦੇ ਸਾਡੇ ਅਗਲੇ ਪੜਾਅ ਵਿੱਚ, ਸਾਡੀ ਭਾਈਚਾਰਕ ਸ਼ਮੂਲੀਅਤ ਮਰੀਜ਼ਾਂ ਅਤੇ ਭਾਈਚਾਰੇ ਦੇ ਹੋਰ ਅਪੰਗਤਾਵਾਂ ਵਾਲੇ ਮੈਂਬਰਾਂ ਦੇ ਵਿਚਾਰਾਂ ‘ਤੇ ਧਿਆਨ ਕੇਂਦਰਿਤ ਕਰਨ 'ਤੇ ਵੀ ਵਿਚਾਰ ਕਰੇਗੀ। 

  • ਡਿਸਏਬਿਲਿਟੀ ਜਸਟਿਸ ਫਰੇਮਵਰਕ

    ਡਿਸਏਬਿਲਿਟੀ ਜਸਟਿਸ ਫਰੇਮਵਰਕ ਇਹ ਮੰਨਦਾ ਹੈ ਕਿ ਸਿਸਟਮ ਨਿਰਪੱਖ ਨਹੀਂ ਹਨ। ਪ੍ਰਣਾਲੀਆਂ ਵਿੱਚ ਕੁਝ ਵਿਅਕਤੀਆਂ ਨੂੰ ਸਮਰੱਥ ਬਣਾਉਣ ਦੀ ਸ਼ਕਤੀ ਹੁੰਦੀ ਹੈ, ਅਤੇ ਨਾਲ ਹੀ ਇਹ ਦੂਜੇ ਪਾਸੇ ਬਹੁਤ ਸਾਰੀਆਂ ਵੱਖ-ਵੱਖ ਰੁਕਾਵਟਾਂ ਪੈਦਾ ਕਰਕੇ ਅਪੰਗਤਾਵਾਂ ਵਾਲੇ ਲੋਕਾਂ ਲਈ ਮੁਸ਼ਕਲਾਂ ਵੀ ਪੈਦਾ ਕਰ ਸਕਦੀਆਂ ਹਨ। ਡਿਸਏਬਿਲਿਟੀ ਜਸਟਿਸ ਫਰੇਮਵਰਕ ਨੂੰ ਇੱਕ ਮਾਰਗਦਰਸ਼ਕ ਵਜੋਂ ਵਰਤਦੇ ਹੋਏ, ਇਹ ਯੋਜਨਾ VCH ਸਿਸਟਮ ਦੇ ਅੰਦਰ ਰੁਕਾਵਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਸਾਡੇ ਯਤਨਾਂ ਨੂੰ ਉਜਾਗਰ ਕਰਦੀ ਹੈ।

  • ਇੰਡੀਜਨਸ ਸੱਭਿਆਚਾਰਕ ਸੁਰੱਖਿਆ:

    ਅਸੀਂ ਮੂਲ ਨਿਵਾਸੀ (ਇੰਡੀਜਨਸ) ਲੋਕਾਂ ਲਈ ਸੱਭਿਆਚਾਰਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ:

    1. VCH ਦੀ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਨੀਤੀ ਨੂੰ ਲਾਗੂ ਕਰਨਾ
    2. ਆਪਣੀਆਂ ਸੇਵਾਵਾਂ ਵਿੱਚ ਸੱਭਿਆਚਾਰਕ ਨਿਮਰਤਾ, ਸਤਿਕਾਰ ਅਤੇ ਮੇਲ-ਮਿਲਾਪ ਦੇ ਸਿਧਾਂਤਾਂ ਨੂੰ ਸ਼ਾਮਲ ਕਰਨਾ

    VCH ਦੀਆਂ ਬਰਾਬਰੀ, ਵਿਭਿੰਨਤਾ ਅਤੇ ਸ਼ਮੂਲੀਅਤ ਦੀਆਂ ਕਾਰਜਨੀਤਕ ਤਰਜੀਹਾਂ ਦੇ ਅਨੁਸਾਰ, ਅਸੀਂ ਇੰਡੀਜਨਸ ਲੋਕਾਂ ਦੇ ਮੂਲ ਅਧਿਕਾਰਾਂ ਅਤੇ ਸੱਭਿਆਚਾਰਕ ਸੁਰੱਖਿਆ ਨੂੰ ਮਾਨਤਾ ਦਿੰਦੇ ਹਾਂ ਅਤੇ ਇਨ੍ਹਾਂ ਦਾ ਸਮਰਥਨ ਕਰਦੇ ਹਾਂ। ਇਹ ਵਚਨਬੱਧਤਾ ਇੰਡੀਜਨਸ ਲੋਕਾਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਘੋਸ਼ਣਾ (United Nations Declaration on the Rights of Indigenous Peoples UNDRIP) ਦੇ ਸਿਧਾਂਤਾਂ ਅਤੇ ਇੱਕ ਅਜਿਹਾ ਮਾਹੌਲ ਬਣਾਉਣ ਲਈ ਸਾਡੀ ਵਚਨਬੱਧਤਾ 'ਤੇ ਅਧਾਰਤ ਹੈ ਜਿੱਥੇ ਵਿਅਕਤੀ ਅਜਿਹੀ ਦੇਖਭਾਲ ਤੱਕ ਪਹੁੰਚ ਕਰ ਸਕਣ ਜੋ ਬਰਾਬਰੀ ਵਾਲੀ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਮਾਨਤਾ ਦੇਣ ਵਾਲੀ ਹੋਵੇ। 

    ਇੱਕ ਪਹੁੰਚਯੋਗ ਅਤੇ ਸਮਾਵੇਸ਼ੀ ਸਿਹਤ ਸੰਭਾਲ ਵਾਤਾਵਰਨ ਬਣਾਉਣ ਲਈ, ਸਾਡੀਆਂ ਸਿਹਤ ਸੇਵਾਵਾਂ ਵਿੱਚ ਇੰਡੀਜਨਸ ਸੱਭਿਆਚਾਰਕ ਤੌਰ-ਤਰੀਕਿਆਂ, ਗਿਆਨ ਅਤੇ ਅਗਵਾਈ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਇਹ ਯਤਨ VCH ਦੀ ਨਸਲਵਾਦ ਵਿਰੋਧੀ ਅਤੇ ਸੱਭਿਆਚਾਰਕ ਨਿਮਰਤਾ ਪ੍ਰਤੀ ਵਿਆਪਕ ਵਚਨਬੱਧਤਾ ਦੇ ਅਨੁਸਾਰ ਹੈ। ਇਸ ਵਚਨਬੱਧਤਾ ਦਾ ਅਭਿਆਸ ਕਰਨ ਨਾਲ ਵਿਸ਼ਵਾਸ ਵਧ ਸਕਦਾ ਹੈ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਦੇਖਭਾਲ ਮਰੀਜ਼ਾਂ ਦੀ ਪਛਾਣ ਅਤੇ ਜੀਵਨ ਦੇ ਤਜਰਬਿਆਂ ਦਾ ਸਤਿਕਾਰ ਕਰਦੀ ਹੈ।

  • ਆਪਸੀ ਸਬੰਧਿਤਤਾ

    ਅਪੰਗਤਾਵਾਂ ਵਾਲੇ ਲੋਕ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਹਨ ਜਿਨ੍ਹਾਂ ਵਿੱਚ ਨਸਲ, ਜਾਤੀ, ਲਿੰਗ, ਉਮਰ, ਸਮਾਜਿਕ-ਆਰਥਿਕ ਅਤੇ ਹੋਰ ਪਿਛੋਕੜ ਸ਼ਾਮਲ ਹਨ। ਇਹ ਆਪਸ ਵਿੱਚ ਜੁੜੇ ਕਾਰਕ ਵਿਅਕਤੀਆਂ ਦੇ ਰੁਕਾਵਟਾਂ ਸੰਬੰਧੀ ਅਨੁਭਵ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਆਕਾਰ ਦੇ ਸਕਦੇ ਹਨ। 

    VCH ਇਹ ਸਮਝਦੀ ਹੈ ਕਿ ਸਾਡੀ ਸੰਸਥਾ ਨਾਲ ਜੁੜਨ ਵਾਲੇ ਅਪੰਗਤਾ ਵਾਲੇ ਹਰੇਕ ਵਿਅਕਤੀ ਦਾ ਇੱਕ ਵਿਲੱਖਣ ਅਤੇ ਵਿਅਕਤੀਗਤ ਅਨੁਭਵ ਹੁੰਦਾ ਹੈ। ਜਦ ਅਸੀਂ ਰੁਕਾਵਟਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਹਟਾਉਣ ਅਤੇ ਰੋਕਣ ਲਈ ਕੰਮ ਕਰ ਰਹੇ ਹਾਂ, ਅਸੀਂ ਇਹ ਪਛਾਣਦੇ ਹਾਂ ਕਿ ਸਾਨੂੰ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਆਪਸੀ ਸਬੰਧਿਤਤਾ ਵਾਲੇ ਨਜ਼ਰੀਏ ਦੀ ਜ਼ਰੂਰਤ ਹੈ।

  • ਸਿਹਤ ਦੇ ਸਮਾਜਿਕ ਨਿਰਧਾਰਕ

    ਬਹੁਤ ਸਾਰੇ ਨਿੱਜੀ, ਸਮਾਜਿਕ, ਆਰਥਿਕ ਅਤੇ ਵਾਤਾਵਰਣਕ ਕਾਰਕ ਹਨ ਜੋ ਤੰਦਰੁਸਤੀ ਅਤੇ ਸਿਹਤ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਸਿਹਤ ਦੇ ਸਮਾਜਿਕ ਨਿਰਧਾਰਕ ਹਨ। ਅਬਾਦੀ ਦੇ ਕੁਝ ਹਿੱਸੇ - ਜਿਵੇਂ ਕਿ ਅਪੰਗਤਾਵਾਂ ਵਾਲੇ ਲੋਕਾਂ ਕੋਲ ਉਨ੍ਹਾਂ ਕਾਰਕਾਂ ਤੱਕ ਘੱਟ ਪਹੁੰਚ ਹੋ ਸਕਦੀ ਹੈ ਜੋ ਵਧੀਆ ਸਿਹਤ ਨਤੀਜਿਆਂ ਵਿੱਚ ਵਾਧਾ ਕਰਦੇ ਹਨ, ਜਿਵੇਂ ਕਿ ਆਵਾਜਾਈ, ਰੁਜ਼ਗਾਰ, ਸਮਾਜਿਕ ਸ਼ਮੂਲੀਅਤ ਅਤੇ ਹੋਰ ਬਹੁਤ ਕੁਝ। ਇਹ ਅਨੁਭਵ ਉਨ੍ਹਾਂ ਪ੍ਰਣਾਲੀਆਂ ਅਤੇ ਢਾਂਚਿਆਂ ਦਾ ਨਤੀਜਾ ਹਨ ਜੋ ਅਸਮਾਨਤਾ ਪੈਦਾ ਕਰਦੇ ਹਨ।

    ਅਸੀਂ ਸਮਝਦੇ ਹਾਂ ਕਿ ਅਪੰਗਤਾ ਅਤੇ ਸਿਹਤ ਦੇ ਸਮਾਜਿਕ ਨਿਰਧਾਰਕ ਆਪਸ ਵਿੱਚ ਜੁੜੇ ਹੋਏ ਹਨ। ਇਸ ਯੋਜਨਾ ਦੇ ਨਾਲ - ਅਤੇ ਸਾਡੇ ਭਵਿੱਖ ਦੇ ਪਹੁੰਚਯੋਗਤਾ ਯਤਨਾਂ ਦੇ ਨਾਲ - VCH ਇਹ ਪਤਾ ਲਗਾਏਗੀ ਕਿ ਸਿਹਤ ਦੇ ਸਮਾਜਿਕ ਨਿਰਧਾਰਕ ਉਹਨਾਂ ਭਾਈਚਾਰਿਆਂ ਲਈ ਰੁਕਾਵਟਾਂ ਦੇ ਅਨੁਭਵ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ। 

  • ਅਪੰਗਤਾ ਦਾ ਸਮਾਜਿਕ ਢਾਂਚਾ

    ਅਪੰਗਤਾ ਦਾ ਸਮਾਜਿਕ ਢਾਂਚਾ ਇਹ ਮੰਨਦਾ ਹੈ ਕਿ ਅਪੰਗਤਾ ਸਮਾਜ ਵਿੱਚ ਰੁਕਾਵਟਾਂ ਤੋਂ ਪੈਦਾ ਹੁੰਦੀ ਹੈ। ਮੈਡੀਕਲ ਢਾਂਚੇ ਦੇ ਉਲਟ, ਜੋ ਅਪੰਗਤਾ ਨੂੰ ਵਿਅਕਤੀ ਦੇ ਸਰੀਰ ਜਾਂ ਮਨ ਦੀ ਸਮੱਸਿਆ ਵਜੋਂ ਦੇਖਦਾ ਹੈ, ਸਮਾਜਿਕ ਢਾਂਚਾ ਸਮਾਜ ਤੋਂ ਵਧੇਰੇ ਪਹੁੰਚਯੋਗ ਹੋਣ ਦੀ ਉਮੀਦ ਕਰਦਾ ਹੈ। ਉਦਾਹਰਨ ਲਈ, ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲਾ ਕੋਈ ਵਿਅਕਤੀ ਕਿਸੇ ਇਮਾਰਤ ਵਿੱਚ ਦਾਖਲ ਨਹੀਂ ਹੋ ਸਕਦਾ ਕਿਉਂਕਿ ਉੱਥੇ ਕੋਈ ਰੈਂਪ ਨਹੀਂ ਹੈ, ਤਾਂ ਸਮਾਜਿਕ ਢਾਂਚਾ ਦਰਸਾਉਂਦਾ ਹੈ ਕਿ ਇਮਾਰਤ ਦੀਆਂ ਪੌੜੀਆਂ ਰੁਕਾਵਟ ਪੈਦਾ ਕਰ ਰਹੀਆਂ ਹਨ, ਨਾ ਕਿ ਵ੍ਹੀਲਚੇਅਰ। ਇਮਾਰਤ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣ ਲਈ ਬਦਲਿਆ ਜਾ ਸਕਦਾ ਹੈ। 

    ਸਮਾਜਿਕ ਢਾਂਚੇ ਦੇ ਅਨੁਸਾਰ, ਇਹ ਯੋਜਨਾ ਉਨ੍ਹਾਂ ਰੁਕਾਵਟਾਂ ਦੀ ਪਛਾਣ ਕਰਨ, ਹਟਾਉਣ ਅਤੇ ਰੋਕਣ 'ਤੇ ਕੇਂਦਰਿਤ ਹੈ ਜੋ ਸਾਰਿਆਂ ਲਈ ਪੂਰੀ ਭਾਗੀਦਾਰੀ ਵਿੱਚ ਰੁਕਾਵਟ ਪਾਉਂਦੀਆਂ ਹਨ।

  • ਟਰੌਮਾ-ਇਨਫ਼ੌਰਮਡ ਪ੍ਰੈਕਟਿਸ (ਲੋਕਾਂ ‘ਤੇ ਸਦਮੇ ਦੇ ਪ੍ਰਭਾਵ ਨੂੰ ਪਛਾਣਦੀ ਹੋਈ ਪਹੁੰਚ)

    ਟਰੌਮਾ-ਇਨਫ਼ੌਰਮਡ ਪ੍ਰੈਕਟਿਸ ਦਾ ਮਤਲਬ ਹੈ ਸਾਡੇ ਕੰਮ ਵਿੱਚ ਇਸ ਗੱਲ ਨੂੰ ਸਮਝਣਾ ਕਿ ਬਹੁਤ ਸਾਰੇ ਲੋਕਾਂ ਨੇ ਸਦਮੇ ਦੇ ਅਨੁਭਵ ਕੀਤੇ ਹਨ, ਅਤੇ ਇਹ ਅਨੁਭਵ ਉਨ੍ਹਾਂ ਦੀ ਸਮੁੱਚੀ ਸਿਹਤ ਨੂੰ ਪ੍ਰਭਾਵਤ ਕਰ ਸਕਦੇ ਹਨ। ਸਟੈਟਿਸਟਿਕਸ ਕੈਨੇਡਾਦੇ ਅਨੁਸਾਰ, ਲਗਭਗ 63 ਪ੍ਰਤੀਸ਼ਤ ਕੈਨੇਡੀਅਨ ਬਾਲਗ ਘੱਟੋ-ਘੱਟ ਇੱਕ ਦੁਖਦਾਈ ਘਟਨਾ ਵਿੱਚੋਂ ਗੁਜ਼ਰ ਚੁੱਕੇ ਹਨ। ਇਸ ਤੋਂ ਇਲਾਵਾ, ਕਾਲੇ, ਇੰਡੀਜਨਸ, ਰੰਗ ਦੇ ਲੋਕ ਅਤੇ/ਜਾਂ ਅਪੰਗਤਾਵਾਂ ਵਾਲੇ ਲੋਕ ਅਤੇ ਹੋਰ ਘੱਟ ਪ੍ਰਤੀਨਿਧਤਾ ਵਾਲੇ ਭਾਈਚਾਰਿਆਂ ਨੂੰ ਸਦਮੇ ਦੀਆਂ ਵਧੇਰੇ ਉੱਚ ਦਰਾਂ ਦਾ ਅਨੁਭਵ ਹੁੰਦਾ ਹੈ।

    ਸਦਮਾ ਉਹਨਾਂ ਅਨੁਭਵਾਂ ਨੂੰ ਦਰਸਾਉਂਦਾ ਹੈ ਜੋ ਕਿਸੇ ਵਿਅਕਤੀ ਦੀ ਸਹਿਣ ਦੀ ਸਮਰੱਥਾ ਤੋਂ ਕਿਤੇ ਵੱਧ ਹੁੰਦੇ ਹਨ, ਜਿਵੇਂ ਕਿ ਦੁਰਵਿਵਹਾਰ, ਹਿੰਸਾ, ਹਾਦਸੇ, ਨਿੱਜੀ ਨੁਕਸਾਨ ਜਾਂ ਕੁਦਰਤੀ ਆਫ਼ਤਾਂ। ਹੋਰ ਕਿਸਮਾਂ ਦੇ ਸਦਮੇ, ਜਿਵੇਂ ਕਿ ਡਾਕਟਰੀ ਸਦਮਾ - ਜਿਸਨੂੰ ਕਿਸੇ ਡਾਕਟਰੀ ਵਾਤਾਵਰਨ ਵਿੱਚ ਸੰਪਰਕ ਦੌਰਾਨ ਇੱਕ ਨਿੱਜੀ ਮਨੋਵਿਗਿਆਨਕ ਅਤੇ ਸਰੀਰਕ ਪ੍ਰਤੀਕਿਰਿਆ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ - ਸਿਹਤ ਦੇ ਨਤੀਜਿਆਂ 'ਤੇ ਮਾੜੇ ਪ੍ਰਭਾਵ ਪਾ ਸਕਦਾ ਹੈ।

    ਇਸ ਲਈ, VCH ਵਿਖੇ, ਲੋਕਾਂ ‘ਤੇ ਸਦਮੇ ਦੇ ਪ੍ਰਭਾਵ ਨੂੰ ਪਛਾਣਦੀ ਹੋਈ ਪਹੁੰਚ ਅਪਣਾਉਣਾ ਦੁਬਾਰਾ ਸਦਮੇ ਨੂੰ ਰੋਕਣ ਅਤੇ ਸਹਾਇਕ, ਸਮਾਵੇਸ਼ੀ ਅਤੇ ਪਹੁੰਚਯੋਗ ਸਿਹਤ-ਸੰਭਾਲ ਸੇਵਾਵਾਂ ਅਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।

Trees in a rainforest with light shining through

ਪਹੁੰਚਯੋਗਤਾ ਪ੍ਰਤੀ ਸਾਡੀ ਵਚਨਬੱਧਤਾ

  
VCH ਇੱਕ ਵਿਭਿੰਨ, ਸਮਾਵੇਸ਼ੀ ਅਤੇ ਪਹੁੰਚਯੋਗ ਸੰਸਥਾ ਬਣਾਉਣ ਲਈ ਵਚਨਬੱਧ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ, ਅਸੀਂ ਮੰਨਦੇ ਹਾਂ ਕਿ ਸੰਸਥਾ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਾਲਿਆਂ ਦੀ ਸਹਾਇਤਾ ਲਈ ਹੋਰ ਕੰਮ ਕਰਨ ਦੀ ਲੋੜ ਹੈ।

ਅਰਥਪੂਰਨ, ਪ੍ਰਾਪਤੀਯੋਗ ਅਤੇ ਟਿਕਾਊ ਤਬਦੀਲੀ ਦਾ ਸਮਰਥਨ ਕਰਨ ਲਈ, ਇਹ ਸ਼ੁਰੂਆਤੀ ਪਹੁੰਚਯੋਗਤਾ ਯੋਜਨਾ ਸਿਹਤ-ਸੰਭਾਲ ਭਾਈਚਾਰੇ ਨੂੰ ਪ੍ਰਭਾਵਤ ਕਰਨ ਵਾਲੀਆਂ ਰੁਕਾਵਟਾਂ ਨੂੰ ਸਮਝਣ ਅਤੇ ਹੱਲ ਕਰਨ 'ਤੇ ਕੇਂਦਰਿਤ ਹੈ। ਇਸ ਵਿੱਚ ਅਪੰਗਤਾਵਾਂ ਵਾਲੇ ਮਰੀਜ਼, ਸਟਾਫ਼ ਅਤੇ ਮੈਡੀਕਲ ਸਟਾਫ਼, ਵਿਜ਼ਟਰ, ਵਿਦਿਆਰਥੀ ਅਤੇ ਵਲੰਟੀਅਰ ਸ਼ਾਮਲ ਹਨ। ਵਿਕਸਤ ਕੀਤੀਆਂ ਗਈਆਂ ਪ੍ਰਕਿਰਿਆਵਾਂ ਅਤੇ ਹੱਲ ਸਟਾਫ਼ ਅਤੇ ਮੈਡੀਕਲ ਸਟਾਫ਼ ਦੇ ਤਜਰਬਿਆਂ ਨੂੰ ਬਿਹਤਰ ਬਣਾਉਣਗੇ। ਇਹ ਸਾਨੂੰ ਅਪੰਗਤਾਵਾਂ ਵਾਲੇ ਮਰੀਜ਼ਾਂ, ਵਿਜ਼ਟਰਾਂ, ਵਿਦਿਆਰਥੀਆਂ ਅਤੇ ਵਲੰਟੀਅਰਾਂ ਦੁਆਰਾ ਅਨੁਭਵ ਕੀਤੀਆਂ ਜਾਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵੀ ਤਿਆਰ ਕਰਨਗੇ, ਜਿਨ੍ਹਾਂ 'ਤੇ ਅਸੀਂ ਆਪਣੇ ਪਹੁੰਚਯੋਗਤਾ ਕਾਰਜ ਦੇ ਅਗਲੇ ਪੜਾਅ ਵਿੱਚ ਧਿਆਨ ਨਾਲ ਵਿਚਾਰ ਕਰਾਂਗੇ। 

ਸਾਡਾ ਮੰਨਣਾ ਹੈ ਕਿ ਇੱਕ ਪੜਾਅਵਾਰ ਪਹੁੰਚ ਸਾਨੂੰ ਆਪਣੇ ਸਰੋਤਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਕਿ ਸਾਡੇ ਕੋਲ ਮਹੱਤਵਪੂਰਨ ਤਬਦੀਲੀ ਦੀ ਸਮਰੱਥਾ ਹੈ। ਜਦ ਅਸੀਂ ਆਪਣੇ ਉਪਰਾਲਿਆਂ ਦਾ ਦਾਇਰਾ ਵਧਾ ਰਹੇ ਹਾਂ, ਸਾਡਾ ਉਦੇਸ਼ ਪਹੁੰਚਯੋਗਤਾ ਲਈ ਸਮਰੱਥਾ ਬਣਾਉਣਾ ਹੈ ਜੋ ਸਾਡੇ ਕੰਮ ਦਾ ਸਮਰਥਨ ਕਰਦੀ ਹੈ। ਇਹ ਕਾਰਜਨੀਤੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਪਹੁੰਚਯੋਗਤਾ ਪ੍ਰਤੀ ਸਾਡੀ ਵਚਨਬੱਧਤਾ ਟਿਕਾਊ ਹੈ ਅਤੇ ਅਜਿਹੀ ਸਥਾਈ, ਪ੍ਰਭਾਵਸ਼ਾਲੀ ਤਬਦੀਲੀ ਲਈ ਰਾਹ ਪੱਧਰਾ ਕਰਦੀ ਹੈ, ਜਿਸ ਵਿੱਚ ਸਮੇਂ ਦੇ ਨਾਲ ਵਾਧਾ ਕੀਤਾ ਜਾ ਸਕਦਾ ਹੈ। 

Our alignment with other accessibility commitments

VCH also recognizes provincial, national and global commitments to accessibility and inclusion.

  • ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ

    ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟ ਬ੍ਰਿਟਿਸ਼ ਕੋਲੰਬੀਆ ਦਾ ਪਹੁੰਚਯੋਗਤਾ ਵਿਧਾਨ ਹੈ। ਇਸ ਦੀਆਂ ਜ਼ਰੂਰਤਾਂ ਅਤੇ ਸਿਧਾਂਤ ਇਸ ਯੋਜਨਾ ਦੇ ਵਿਕਾਸ ਲਈ ਕੀਤੇ ਗਏ ਜ਼ਿਆਦਾਤਰ ਕੰਮ ਨੂੰ ਨਿਰਧਾਰਤ ਕਰਦੇ ਹਨ। 

    ਲੋੜਾਂ

    ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟਦੇ ਤਹਿਤ, ਨਿਰਧਾਰਤ ਸੰਸਥਾਵਾਂ, ਜਿਵੇਂ ਕਿ ਹੈਲਥ ਅਥੌਰਿਟੀਆਂ ਲਈ ਤਿੰਨ ਮੁੱਖ ਲੋੜਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ:

    1. ਰੁਕਾਵਟਾਂ ਦੀ ਪਛਾਣ ਕਰਨ, ਹੱਲ ਕਰਨ ਅਤੇ ਰੋਕਣ ਲਈ ਇੱਕ ਪਹੁੰਚਯੋਗਤਾ ਕਮੇਟੀ ਦੀ ਸਥਾਪਨਾ।
    2. ਸੰਸਥਾ ਰੁਕਾਵਟਾਂ ਦੀ ਪਛਾਣ ਕਿਵੇਂ ਕਰੇਗੀ, ਹਟਾਏਗੀ ਅਤੇ ਰੋਕੇਗੀ, ਇਸ ਬਾਰੇ ਰੂਪ-ਰੇਖਾ ਤਿਆਰ ਕਰਨ ਲਈ ਇੱਕ ਪਹੁੰਚਯੋਗਤਾ ਯੋਜਨਾ ਬਣਾਉਣਾ।
    3. ਇੱਕ ਜਨਤਕ ਫੀਡਬੈਕ ਪ੍ਰਕਿਰਿਆ ਸਥਾਪਤ ਕਰਨਾ ਜੋ ਜਨਤਾ ਦੇ ਮੈਂਬਰਾਂ ਨੂੰ ਸੰਸਥਾ ਨਾਲ ਗੱਲਬਾਤ ਕਰਦੇ ਸਮੇਂ ਰੁਕਾਵਟਾਂ ਸੰਬੰਧੀ ਆਪਣੇ ਅਨੁਭਵ ਸਾਂਝੇ ਕਰਨ ਦੇ ਸਮਰੱਥ ਕਰਦੀ ਹੈ।

    ਸਿਧਾਂਤ

    ਇਹ ਐਕਟ ਪਹੁੰਚਯੋਗਤਾ ਯੋਜਨਾ ਵਿਕਸਤ ਕਰਨ ਲਈ ਛੇ ਮਾਰਗਦਰਸ਼ਕ ਸਿਧਾਂਤਾਂ ਦੀ ਰੂਪਰੇਖਾ ਦਿੰਦਾ ਹੈ: 

    1. ਸ਼ਮੂਲੀਅਤ - ਮੌਕੇ, ਭਾਗੀਦਾਰੀ ਅਤੇ ਸੇਵਾਵਾਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣਾ
    2. ਅਨੁਕੂਲਤਾ - ਇਹ ਪਛਾਣਨਾ ਕਿ ਜ਼ਰੂਰਤਾਂ ਬਦਲਦੀਆਂ ਹਨ ਅਤੇ ਪਹੁੰਚਯੋਗਤਾ ਦੇ ਯਤਨ ਜਾਰੀ ਹਨ
    3. ਵਿਭਿੰਨਤਾ - ਅਪੰਗਤਾ ਭਾਈਚਾਰੇ ਦੇ ਅੰਦਰ ਅਨੁਭਵਾਂ, ਪਛਾਣਾਂ ਅਤੇ ਦ੍ਰਿਸ਼ਟੀਕੋਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਕਦਰ ਕਰਨਾ
    4. ਸਹਿਯੋਗ - ਪਹੁੰਚਯੋਗਤਾ ਨੂੰ ਡਿਜ਼ਾਈਨ ਕਰਨ, ਲਾਗੂ ਕਰਨ ਅਤੇ ਬਿਹਤਰ ਬਣਾਉਣ ਲਈ ਅਪੰਗਤਾ ਭਾਈਚਾਰੇ ਨਾਲ ਮਿਲ ਕੇ ਕੰਮ ਕਰਨਾ
    5. ਸਵੈ-ਨਿਰਣਾ - ਇਹ ਯਕੀਨੀ ਬਣਾਉਣਾ ਕਿ ਅਪੰਗਤਾਵਾਂ ਵਾਲੇ ਲੋਕ ਪਹੁੰਚਯੋਗਤਾ ਯਤਨਾਂ ਸੰਬੰਧੀ ਫੈਸਲੇ ਆਪ ਲੈਂਦੇ ਹਨ
    6. ਯੂਨੀਵਰਸਲ ਡਿਜ਼ਾਈਨ - ਅਜਿਹੇ ਉਤਪਾਦ, ਵਾਤਾਵਰਨ ਅਤੇ ਅਨੁਭਵ ਤਿਆਰ ਕਰਨਾ ਜੋ ਵੱਧ ਤੋਂ ਵੱਧ ਲੋਕਾਂ ਲਈ ਪਹੁੰਚਯੋਗ ਅਤੇ ਵਰਤੋਂ ਯੋਗ ਹੋਣ।   
  • ਐਕਸੈਸਿਬਲ ਕੈਨੇਡਾ ਐਕਟ

    ਐਕਸੈਸਿਬਲ ਕੈਨੇਡਾ ਐਕਟ (Accessible Canada Act) ਇੱਕ ਫੈਡਰਲ ਕਨੂੰਨ ਹੈ ਜਿਸਦਾ ਉਦੇਸ਼ ਇੱਕ ਰੁਕਾਵਟ-ਮੁਕਤ ਕੈਨੇਡਾ ਬਣਾਉਣਾ ਹੈ। ਇਹ ਅਪੰਗਤਾਵਾਂ ਵਾਲੇ ਲੋਕਾਂ ਲਈ ਰੁਕਾਵਟਾਂ ਦੀ ਪਛਾਣ ਕਰਨ, ਹਟਾਉਣ ਅਤੇ ਰੋਕਥਾਮ 'ਤੇ ਧਿਆਨ ਕੇਂਦਰਿਤ ਕਰਕੇ ਮੌਜੂਦਾ ਮਨੁੱਖੀ ਅਧਿਕਾਰ ਕਨੂੰਨਾਂ ਨੂੰ ਅੱਗੇ ਵਧਾਉਂਦਾ ਹੈ। ਐਕਸੈਸੀਬਲ ਕੈਨੇਡਾ ਐਕਟ ਵਿੱਚ ਲੋੜਾਂ ਅਤੇ ਪਰਿਭਾਸ਼ਾਵਾਂ ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟਵਰਗੀਆਂ ਹਨ।

    ਜਦ ਇਹ ਯੋਜਨਾ ਹੋਰ ਵਿਕਸਤ ਅਤੇ ਲਾਗੂ ਕੀਤੀ ਜਾ ਰਹੀ ਹੈ, VCH ਨੇ ਇਸ ਯੋਜਨਾ ਦੇ ਵਿਕਾਸ ਵਿੱਚ ਇਹਨਾਂ ਜ਼ਰੂਰਤਾਂ ਅਤੇ ਸਿਧਾਂਤਾਂ ਨੂੰ ਲਾਗੂ ਕੀਤਾ ਹੈ - ਅਤੇ ਅਸੀਂ ਇਹਨਾਂ ਦੀ ਪਾਲਣਾ ਕਰਨਾ ਜਾਰੀ ਰੱਖਾਂਗੇ। 

  • ਅਪੰਗਤਾਵਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਕਨਵੈਨਸ਼ਨ (Convention on the Rights of Persons with Disabilities, CRPD)

    ਅਪੰਗਤਾਵਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਕਨਵੈਨਸ਼ਨ 2006 ਵਿੱਚ ਅਪਣਾਈ ਗਈ ਸੀ। ਇਹ ਇੱਕ ਅੰਤਰਰਾਸ਼ਟਰੀ ਸੰਧੀ ਹੈ ਜੋ ਅਪੰਗਤਾਵਾਂ ਵਾਲੇ ਲੋਕਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰਦੀ ਹੈ। ਇਹ ਸੰਧੀ ਇਹ ਯਕੀਨੀ ਬਣਾਉਂਦੀ ਹੈ ਕਿ ਅਪੰਗਤਾਵਾਂ ਵਾਲੇ ਲੋਕਾਂ ਦੀ ਜਨਤਕ ਸਿਹਤ ਫੈਸੀਲਿਟੀਆਂ ਅਤੇ ਸਰੋਤਾਂ ਤੱਕ ਪਹੁੰਚ ਹੋਵੇ ਅਤੇ ਉਹ ਬਰਾਬਰੀ ਨਾਲ ਜਾਣਕਾਰੀ ਲੱਭ ਸਕਣ ਅਤੇ ਪ੍ਰਾਪਤ ਕਰ ਸਕਣ। 

    ਅਸੀਂ ਸਾਰੇ ਵਿਅਕਤੀਆਂ ਲਈ ਪੂਰੀ ਭਾਗੀਦਾਰੀ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹੋਏ, ਆਪਣੀਆਂ ਸੇਵਾਵਾਂ ਵਿੱਚ ਸਵੈ-ਨਿਰਣੇ ਅਤੇ ਸਸ਼ਕਤੀਕਰਨ ਦੇ ਮੁੱਲਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।

  • ਇੰਡੀਜਨਸ ਲੋਕਾਂ ਦੇ ਅਧਿਕਾਰਾਂ ਅਤੇ ਪਹੁੰਚਯੋਗਤਾ ਬਾਰੇ ਸੰਯੁਕਤ ਰਾਸ਼ਟਰ ਦਾ ਘੋਸ਼ਣਾ ਪੱਤਰ

    ਇੰਡੀਜਨਸ ਲੋਕਾਂ ਦੇ ਅਧਿਕਾਰਾਂ ਅਤੇ ਪਹੁੰਚਯੋਗਤਾ ਬਾਰੇ ਸੰਯੁਕਤ ਰਾਸ਼ਟਰ ਦਾ ਘੋਸ਼ਣਾ ਪੱਤਰ (United Nations Declaration on the Rights of Indigenous Peoples, UNDRIP) ਦੁਨੀਆ ਭਰ ਦੇ ਇੰਡੀਜਨਸ ਲੋਕਾਂ ਲਈ ਮੇਲ-ਮਿਲਾਪ, ਤੰਦਰੁਸਤੀ ਅਤੇ ਸ਼ਾਂਤੀ ਲਈ ਇੱਕ ਢਾਂਚਾ ਪ੍ਰਦਾਨ ਕਰ ਕੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਇੰਡੀਜਨਸ ਭਾਈਚਾਰਿਆਂ ਨਾਲ ਨਿਰਪੱਖਤਾ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ। ਕੈਨੇਡਾ ਵਿੱਚ, ਸਾਡੇ ਕੋਲਇੰਡੀਜਨਸ ਲੋਕਾਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਘੋਸ਼ਣਾ ਐਕਟਹੈ, ਜੋ ਘੋਸ਼ਣਾ ਪੱਤਰ ਨੂੰ ਲਾਗੂ ਕਰਨ ਦਾ ਆਦੇਸ਼ ਦਿੰਦਾ ਹੈ। 

    ਜਦ VCH ਸੱਚਾਈ ਅਤੇ ਮੇਲ-ਮਿਲਾਪ ਦਾ ਸਫ਼ਰ ਜਾਰੀ ਰੱਖ ਰਹੀ ਹੈ, ਅਸੀਂ ਘੋਸ਼ਣਾ ਪੱਤਰ ਦੀਆਂ ਜ਼ਰੂਰਤਾਂ ਨੂੰ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਜਾਰੀ ਰੱਖ ਰਹੇ ਹਾਂ। ਅਤੇ -ਇਨ ਪਲੇਨ ਸਾਈਟ (In Plain Sight) ਨਾਮ ਦੀ ਸਿਹਤ-ਸੰਭਾਲ ਰਿਪੋਰਟ ਵਿੱਚ ਦੱਸੀਆਂ ਗਏ ਸਪਸ਼ਟ ਕਾਰਵਾਈਆਂ ਨੂੰ ਸੰਬੋਧਿਤ ਕਰ ਰਹੇ ਹਾਂ: ਬੀ.ਸੀ. ਦੀ ਸਿਹਤ ਸੰਭਾਲ ਵਿੱਚ ਇੰਡੀਜਨਸ-ਵਿਸ਼ੇਸ਼ ਨਸਲਵਾਦ ਅਤੇ ਵਿਤਕਰੇ ਨੂੰ ਸੰਬੋਧਿਤ ਕਰਨਾ 

    ਜਿਵੇਂ ਕਿ ਇਨ ਪਲੇਨ ਸਾਈਟ ਰਿਪੋਰਟ ਵਿੱਚ ਦੱਸਿਆ ਗਿਆ ਹੈ, ਨਸਲਵਾਦ, ਪੱਖਪਾਤ ਅਤੇ ਵਿਤਕਰੇ ਦੇ ਅਨੁਭਵ ਇੰਡੀਜਨਸ ਲੋਕਾਂ ਦੇ ਸਿਹਤ-ਸੰਭਾਲ ਪ੍ਰਣਾਲੀ ਨਾਲ ਸਬੰਧਾਂ ਨੂੰ ਡੂੰਘੇ ਤੌਰ ‘ਤੇ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਬਰਾਬਰੀ ਵਾਲੀ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਰੁਕਾਵਟ ਪੈਂਦੀ ਹੈ। ਇਹਨਾਂ ਰੁਕਾਵਟਾਂ ਨੂੰ ਦੂਰ ਕਰਕੇ, ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇੰਡੀਜਨਸ ਲੋਕਾਂ ਨੂੰ ਅਜਿਹੀ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਤੁਰੰਤ ਦੇਖਭਾਲ ਮਿਲੇ ਜੋ ਉਨ੍ਹਾਂ ਦੇ ਦੇਖਭਾਲ ਦੇ ਸਫ਼ਰ ਦੇ ਹਿੱਸੇ ਵਜੋਂ ਰਵਾਇਤੀ ਇਲਾਜ ਦੇ ਤੌਰ-ਤਰੀਕਿਆਂ ਦਾ ਸਤਿਕਾਰ ਕਰਦੀ ਹੈ।

A teenager in a wheelchair playing basketball with friends at the park

ਪਹੁੰਚਯੋਗਤਾ ਦਾ ਕੰਮ ਜਾਰੀ ਹੈ

ਇਹ ਭਾਗ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਸਾਡੇ ਵੱਲੋਂ ਪਹਿਲਾਂ ਕੀਤੀ ਪ੍ਰਗਤੀ ਨੂੰ ਉਜਾਗਰ ਕਰਦਾ ਹੈ। ਇਹ ਸਾਰੀਆਂ ਪਹਿਲਕਦਮੀਆਂ ਵਿਅਕਤੀ-ਕੇਂਦਰਿਤ ਦੇਖਭਾਲ ਨੂੰ ਮੁੱਖ ਰੱਖਦੀਆਂ ਹਨ ਅਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਪਹਿਲਕਦਮੀਆਂ ਜਾਰੀ ਹਨ ਅਤੇ ਵਿਕਸਤ ਹੁੰਦੀਆਂ ਰਹਿਣਗੀਆਂ। VCH ਐਕਟ ਦੇ ਅੰਦਰ ਨਿਰਮਿਤ ਵਾਤਾਵਰਨ, ਜਾਣਕਾਰੀ ਅਤੇ ਸੰਚਾਰ, ਸੇਵਾਵਾਂ ਉਪਲਬਧ ਕਰਨ ਅਤੇ ਰੁਜ਼ਗਾਰ ਦੇ ਮਿਆਰਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਆਵਾਜਾਈ, ਸਿਹਤ ਸੰਭਾਲ, ਸਿੱਖਿਆ ਅਤੇ ਖਰੀਦ ਮਿਆਰ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਹਿੱਸਾ ਹੋਣਗੇ।

ਸਟਾਫ਼ ਅਤੇ ਮੈਡੀਕਲ ਸਟਾਫ਼ ਪਹੁੰਚਯੋਗਤਾ ਕਮੇਟੀ

2024 ਦੀਆਂ ਗਰਮੀਆਂ ਵਿੱਚ, VCH ਨੇ ਸਟਾਫ਼ ਅਤੇ ਮੈਡੀਕਲ ਸਟਾਫ਼ ਦੀ ਇੱਕ ਪਹੁੰਚਯੋਗਤਾ ਕਮੇਟੀ ਬਣਾਈ। ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟਦੀਆਂ ਜ਼ਰੂਰਤਾਂ ਦੇ ਅਨੁਸਾਰ, ਕਮੇਟੀ ਦੇ ਅੱਧੇ ਤੋਂ ਵੱਧ ਮੈਂਬਰਾਂ ਵਿੱਚ ਅਪੰਗਤਾਵਾਂ ਵਾਲੇ ਵਿਅਕਤੀ (70 ਪ੍ਰਤੀਸ਼ਤ) ਸ਼ਾਮਲ ਹਨ ਜਾਂ ਉਹ ਵਿਅਕਤੀ ਹਨ ਜੋ ਅਪੰਗਤਾਵਾਂ ਵਾਲੇ ਵਿਅਕਤੀਆਂ (20 ਪ੍ਰਤੀਸ਼ਤ) ਨੂੰ ਸੰਭਾਲਦੇ ਹਨ ਅਤੇ ਇੰਡੀਜਨਸ (10 ਪ੍ਰਤੀਸ਼ਤ) ਹਨ। ਕਮੇਟੀ ਦਾ ਉਦੇਸ਼ ਵੱਖ-ਵੱਖ ਕੰਮ ਦੇ ਪਿਛੋਕੜ ਅਤੇ ਜੀਵਨ ਦੇ ਤਜਰਬਿਆਂ ਵਾਲੇ ਲੋਕਾਂ ਨੂੰ ਸ਼ਾਮਲ ਕਰਨਾ ਹੈ, ਖ਼ਾਸਕਰ ਉਨ੍ਹਾਂ ਸਮੂਹਾਂ ਤੋਂ ਜੋ ਆਮ ਤੌਰ 'ਤੇ ਫੈਸਲੇ ਲੈਣ ਵਾਲੀਆਂ ਭੂਮਿਕਾਵਾਂ ਵਿੱਚ ਘੱਟ ਪ੍ਰਤੀਨਿਧਤਾ ਕਰਦੇ ਹਨ।

ਇਹ ਕਮੇਟੀ VCH ਨੂੰ ਪਹੁੰਚਯੋਗਤਾ ਰੁਕਾਵਟਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹ ਪਹੁੰਚਯੋਗਤਾ ਦੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਵਧਾਉਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦੇ ਹਨ। ਉਹ VCH ਨੂੰ ਲੋਕਾਂ ਦੇ ਜੀਵਨ 'ਤੇ ਰੁਕਾਵਟਾਂ ਦੇ ਨਿੱਜੀ ਅਤੇ ਡੂੰਘੇ ਪ੍ਰਭਾਵਾਂ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਮਦਦ ਕਰਦੇ ਹਨ। ਕਮੇਟੀ ਨੇ ਇਹ ਯਕੀਨੀ ਬਣਾਉਣ ਲਈ ਸਾਡੀ ਪਹੁੰਚਯੋਗਤਾ ਯੋਜਨਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿ ਇਹ ਅਸਲ ਜੀਵਨ ਦੇ ਤਜਰਬਿਆਂ ‘ਤੇ ਅਧਾਰਤ ਹੈ। 

ਕਮੇਟੀ ਵੱਲੋਂ ਰੁਕਾਵਟਾਂ ਦੀ ਪਛਾਣ ਕਰਨ ਦਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਸਟਾਫ਼ ਅਤੇ ਮੈਡੀਕਲ ਸਟਾਫ਼ ਕਮੇਟੀ ਨੇ ਰੁਕਾਵਟਾਂ ਦੀ ਪਛਾਣ ਕਰਨ ਲਈ ਸਿਖਲਾਈ ਪੂਰੀ ਕੀਤੀ। ਇਸ ਸਿਖਲਾਈ ਵਿੱਚ ਐਕਸੈਸਿਬਲ ਬ੍ਰਿਟਿਸ਼ ਕੋਲੰਬੀਆ ਐਕਟਦੁਆਰਾ ਪਰਿਭਾਸ਼ਿਤ ਰੁਕਾਵਟਾਂ ਸ਼ਾਮਲ ਸਨ। ਇਹ ਮੈਂਬਰਾਂ ਦੀ ਮੁਹਾਰਤ ਨੂੰ ਅੱਗੇ ਵਧਾਉਣ ਅਤੇ ਉਹਨਾਂ ਨੂੰ ਬੀ.ਸੀ. ਦੇ ਸੂਬਾਈ ਪਹੁੰਚਯੋਗਤਾ ਵਿਧਾਨ ਦੇ ਤਹਿਤ ਰੁਕਾਵਟਾਂ ਦੀ ਪਛਾਣ ਕਰਨ ਅਤੇ ਹਟਾਉਣ ਦੀਆਂ ਜ਼ਰੂਰਤਾਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤਾ ਗਿਆ ਸੀ। ਨੇੜਲੇ ਭਵਿੱਖ ਵਿੱਚ, ਕਮੇਟੀ ਨੂੰ VCH ਵਿਖੇ ਵੇਖੀਆਂ ਜਾਂ ਅਨੁਭਵ ਕੀਤੀਆਂ ਪਹੁੰਚਯੋਗਤਾ ਰੁਕਾਵਟਾਂ ਨੂੰ ਸਾਂਝਾ ਕਰਨ ਦਾ ਮੌਕਾ ਮਿਲੇਗਾ। 

ਆਗੂਆਂ ਦਾ ਕਾਰਜ ਗਰੁੱਪ

2024 ਵਿੱਚ, VCH ਨੇ ਆਗੂਆਂ ਦਾ ਇੱਕ ਕਾਰਜ ਗਰੁੱਪ ਬਣਾਇਆ, ਜੋ ਵਿਭਾਗਾਂ ਵਿੱਚ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੈ। ਇਸ ਟੀਮ ਵਿੱਚ ਸੀਨੀਅਰ ਆਗੂ ਸ਼ਾਮਲ ਹਨ ਜਿਨ੍ਹਾਂ ਨੂੰ ਆਪਣੇ ਖੇਤਰਾਂ ਦੀਆਂ ਕਾਰਜਨੀਤਕ ਅਤੇ ਸੰਚਾਲਨ ਯੋਜਨਾਵਾਂ ਦੀ ਅਤੇ ਇਹਨਾਂ ਯੋਜਨਾਵਾਂ ਵਿੱਚ ਪਹੁੰਚਯੋਗਤਾ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ, ਦੀ ਸਪਸ਼ਟ ਸਮਝ ਹੈ। ਇਹ ਗਰੁੱਪ VCH ਨੂੰ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਕਾਰਵਾਈਆਂ ਦੀ ਪਛਾਣ ਕਰਨ ਅਤੇ ਤਰਜੀਹ ਦੇਣ ਵਿੱਚ ਮਦਦ ਕਰਦੀ ਹੈ। 

ਗਰੁੱਪ ਦੇ ਮੈਂਬਰਾਂ ਕੋਲ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਜਾਣਕਾਰੀ ਅਤੇ ਉਤਸ਼ਾਹ ਹੁੰਦਾ ਹੈ, ਟੀਮ ਦੇ ਕੁਝ ਮੈਂਬਰਾਂ ਕੋਲ ਅਪੰਗਤਾਵਾਂ ਵਾਲ਼ੇ ਜੀਵਨ ਦੇ ਤਜਰਬੇ ਹਨ। 

ਇਸ ਗਰੁੱਪ ਵਿੱਚ ਨੁਮਾਇੰਦਗੀ ਕਰਨ ਵਾਲੀਆਂ VCH ਟੀਮਾਂ ਵਿੱਚ ਸ਼ਾਮਲ ਹਨ:

  • ਨਸਲਵਾਦ-ਵਿਰੋਧ
  • ਕਲੀਨਿਕਲ ਉਪਕਰਣ ਅਤੇ ਸਪਲਾਈ
  • ਸੰਚਾਰ, ਨਿਰਪੱਖਤਾ ਅਤੇ ਭਾਈਵਾਲੀ
  • ਵਾਤਾਵਰਨ ਸੰਬੰਧੀ ਸੇਵਾਵਾਂ
  • ਨਿਰਪੱਖਤਾ, ਵਿਭਿੰਨਤਾ ਅਤੇ ਸ਼ਮੂਲੀਅਤ
  • ਫੈਸੀਲਿਟੀਆਂ ਦੀ ਸਾਂਭ-ਸੰਭਾਲ
  • ਇੰਡੀਜਨਸ ਸਿਹਤ ਸੰਭਾਲ
  • ਭਾਸ਼ਾ ਸੇਵਾਵਾਂ
  • ਮੈਡੀਕਲ - ਨਰਸ ਪ੍ਰੈਕਟੀਸ਼ਨਰ, ਡਾਕਟਰੀ ਸੰਬੰਧ
  • ਕਾਰਵਾਈਆਂ
  • ਲੋਕਾਂ ਦੀ ਸਿਹਤ
  • ਨੀਤੀ
  • ਪੇਸ਼ੇਵਰ ਅਭਿਆਸ
  • ਅਪੰਗਤਾਵਾਂ ਵਾਲੇ ਲੋਕਾਂ ਲਈ ਸਹਾਇਤਾ ਅਤੇ ਸ਼ਮੂਲੀਅਤ
  • ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮਾਰਗ
  • ਪਰਿਵਰਤਨ

ਸਟਾਫ਼ ਅਤੇ ਮੈਡੀਕਲ ਸਟਾਫ਼ ਪਹੁੰਚਯੋਗਤਾ ਕਮੇਟੀ ਵਾਂਗ, ਆਗੂਆਂ ਦੇ ਕਾਰਜ ਗਰੁੱਪ ਨੇ ਰੁਕਾਵਟਾਂ ਦੀ ਪਛਾਣ ਲਈ ਸਿਖਲਾਈ ਪੂਰੀ ਕੀਤੀ। ਆਗੂ ਆਪਣੀਆਂ ਟੀਮਾਂ ਨਾਲ ਮਿਲ ਕੇ ਸਟਾਫ਼ ਨੂੰ ਪ੍ਰਭਾਵਿਤ ਕਰਨ ਵਾਲੀਆਂ ਜਾਣੀਆਂ-ਪਛਾਣੀਆਂ ਪਹੁੰਚਯੋਗਤਾ ਰੁਕਾਵਟਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵੀ ਕੰਮ ਕਰ ਰਹੇ ਹਨ। ਕਮੇਟੀ ਦੇ ਨਾਲ ਮਿਲ ਕੇ, ਕਾਰਜ ਗਰੁੱਪ ਹੱਲਾਂ ਦੀ ਪਛਾਣ ਕਰੇਗਾ ਅਤੇ ਰੁਕਾਵਟਾਂ ਨੂੰ ਦੂਰ ਕਰੇਗਾ। 

ਸਾਰੀਆਂ VCH ਪਹੁੰਚਯੋਗਤਾ ਪਹਿਲਕਦਮੀਆਂ ਦਾ ਧਿਆਨ ਇਨ੍ਹਾਂ ਚੀਜ਼ਾਂ 'ਤੇ ਕੇਂਦਰਿਤ ਹੈ:

  1. ਵਿਭਾਗਾਂ ਵਿੱਚ ਸਮਰੱਥਾ ਦਾ ਨਿਰਮਾਣ ਕਰਨਾ
  2. ਉਹਨਾਂ ਭਾਈਚਾਰਿਆਂ ਦੇ ਅਪੰਗਤਾਵਾਂ ਵਾਲੇ ਮੈਂਬਰਾਂ ਨੂੰ ਸ਼ਾਮਲ ਕਰਨਾ ਜਿੰਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਅਤੇ ਇਹ ਯਕੀਨੀ ਬਣਾਉਣਾ ਕਿ ਉਹਨਾਂ ਦੇ ਵਿਚਾਰ ਰੁਕਾਵਟਾਂ ਦੀ ਪਛਾਣ ਕਰਨ ਅਤੇ ਹਟਾਉਣ ਲਈ ਮਾਰਗਦਰਸ਼ਨ ਦਿੰਦੇ ਹਨ

ਹੇਠ ਲਿਖੇ ਮਿਆਰਾਂ 'ਤੇ ਧਿਆਨ ਕੇਂਦਰਿਤ ਕਰਕੇ, ਸਾਡਾ ਉਦੇਸ਼ ਪਹੁੰਚਯੋਗਤਾ ਨੂੰ ਇੱਕ ਟਿਕਾਊ ਤਰੀਕੇ ਨਾਲ ਬਣਾਉਣਾ ਹੈ ਜੋ ਸਾਡੇ ਮਰੀਜ਼ਾਂ ਅਤੇ ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਪੰਗਤਾਵਾਂ ਦੇ ਵਿਭਿੰਨ ਅਨੁਭਵਾਂ ਨੂੰ ਦਰਸਾਉਂਦੀ ਹੋਵੇ। 

ਨਿਰਮਿਤ ਵਾਤਾਵਰਨ

ਨਿਰਮਿਤ ਵਾਤਾਵਰਨ ਮਿਆਰ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਕਿ ਸਿਹਤ-ਸੰਭਾਲ ਫੈਸੀਲਿਟੀਆਂ ਵਿੱਚ ਦਾਖਲ ਹੋਣਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸੌਖਾ ਹੋਵੇ ਅਤੇ ਇਸ ਵਿੱਚ ਢੁਕਵੀਆਂ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਤੌਰ-ਤਰੀਕੇ ਸ਼ਾਮਲ ਹੋਣ। ਅਸੀਂ ਆਪਣੀਆਂ ਫੈਸੀਲਿਟੀਆਂ ਦੇ ਅੰਦਰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਹੇ ਹਾਂ:

  • ਪਹੁੰਚਯੋਗ ਵਾਸ਼ਰੂਮ
  • ਚੇਂਜ ਰੂਮ ਦੇ ਸਾਈਨ ਬੋਰਡ
  • ਬਿਹਤਰ ਪਹੁੰਚਯੋਗ ਪਾਰਕਿੰਗ
  • ਸਿਹਤ-ਸੰਭਾਲ ਵਾਲੀਆਂ ਥਾਵਾਂ 'ਤੇ ਰਸਤਾ ਲੱਭਣਾ
  • ਆਟੋਮੈਟਿਕ ਢੰਗ ਨਾਲ ਖੁਲ੍ਹਣ ਵਾਲੇ ਦਰਵਾਜ਼ੇ
  • ਜੁੜੇ ਹੋਏ ਰੈਂਪ ਅਤੇ ਫੁੱਟਪਾਥ
  • ਆਧੁਨਿਕ ਅਤੇ ਬਿਹਤਰ ਐਲੀਵੇਟਰ

ਜਦੋਂ ਅਸੀਂ ਨਵੀਂਆਂ ਇਮਾਰਤਾਂ ਦੀ ਯੋਜਨਾ ਬਣਾਉਂਦੇ ਹਾਂ ਅਤੇ ਮੌਜੂਦਾ ਇਮਾਰਤਾਂ ਵਿੱਚ ਸੁਧਾਰ ਕਰਦੇ ਹਾਂ ਤਾਂ ਅਸੀਂ ਸਾਰਿਆਂ ਦੀ ਵਰਤੋਂ ਲਈ ਢੁੱਕਵੇਂ ਡਿਜ਼ਾਈਨ ਰਾਹੀਂ ਪਹੁੰਚਯੋਗਤਾ 'ਤੇ ਵਧੇਰੇ ਧਿਆਨ ਦੇ ਰਹੇ ਹਾਂ। 

ਜਾਣਕਾਰੀ ਅਤੇ ਸੰਚਾਰ

ਜਾਣਕਾਰੀ ਅਤੇ ਸੰਚਾਰ ਮਿਆਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਾਣਕਾਰੀ ਵੱਖ-ਵੱਖ ਫਾਰਮੈਟਾਂ ਅਤੇ ਕਈ ਭਾਸ਼ਾਵਾਂ ਵਿੱਚ ਉਪਲਬਧ ਹੋਵੇ, ਤਾਂ ਕਿ ਲੋੜ ਪੈਣ ‘ਤੇ ਹਰ ਕੋਈ ਇਸ ਨੂੰ ਸਮਝ ਸਕੇ ਅਤੇ ਇਸ ਦੀ ਵਰਤੋਂ ਕਰ ਸਕੇ। ਲੋੜ ਅਨੁਸਾਰ ਸੰਚਾਰ ਨੂੰ ਸੁਚਾਰੂ ਬਣਾਉਣ ਲਈ ਸਹਾਇਕ ਤਕਨਾਲੋਜੀ ਦੀ ਵਰਤੋਂ ਉਪਲਬਧ ਹੋਣੀ ਚਾਹੀਦੀ ਹੈ। ਅਸੀਂ ਹੇਠ ਲਿਖੇ ਖੇਤਰਾਂ ਵਿੱਚ ਸੁਧਾਰ ਕਰ ਰਹੇ ਹਾਂ:

A person using their laptop in a sunny living room

ਵੈੱਬਸਾਈਟ ਪਹੁੰਚਯੋਗਤਾ

ਸਾਡੀ VCH.ca ਵੈੱਬਸਾਈਟ ਵਿੱਚ ਕੁਝ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਸ਼ਾਮਲ ਹਨ, ਅਤੇ ਅਸੀਂ ਸੁਧਾਰ ਕਰਨਾ ਜਾਰੀ ਰੱਖ ਰਹੇ ਹਾਂ। ਅਸੀਂ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਗ੍ਰਾਫ਼ ਅਤੇ ਤਸਵੀਰਾਂ ਦੀ ਵਰਤੋਂ ਵੀ ਕਰਦੇ ਹਾਂ।

Health professional talking to patient in an exam room.

ਸਹਿਮਤੀ ਪ੍ਰਕਿਰਿਆ

ਅਸੀਂ ਸਹਿਮਤੀ ਪ੍ਰਕਿਰਿਆ ਵਿੱਚ ਸੁਧਾਰ ਕਰ ਰਹੇ ਹਾਂ ਅਤੇ ਮਰੀਜ਼ਾਂ ਅਤੇ ਪਰਿਵਾਰਾਂ ਤੋਂ ਡਾਕਟਰੀ ਪ੍ਰਕਿਰਿਆਵਾਂ ਲਈ ਸਹਿਮਤੀ ਦੀ ਬੇਨਤੀ ਕਰਨ ਦੇ ਵਿਕਲਪ ਪ੍ਰਦਾਨ ਕਰ ਰਹੇ ਹਾਂ।

woman talking to nurse looking at computer screen

ਲਿਖਤੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਦਾ ਅਨੁਵਾਦ ਕਰਨ ਲਈ ਸੇਵਾਵਾਂ

ਅਸੀਂ ਮਰੀਜ਼ਾਂ ਅਤੇ ਗਾਹਕਾਂ ਲਈ ਲਿਖਤੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਦੀਆਂ ਅਨੁਵਾਦ ਸੇਵਾਵਾਂ ਦਾ ਵਿਸਤਾਰ ਕੀਤਾ ਹੈ। ਇਹਨਾਂ ਸੇਵਾਵਾਂ ਵਿੱਚ ਅਮਰੀਕੀ ਸਾਈਨ ਲੈਂਗੁਏਜ (American Sign Language, ASL) ਅਤੇ ਮਰੀਜ਼ਾਂ ਅਤੇ ਪਰਿਵਾਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ 240 ਤੋਂ ਵੱਧ ਹੋਰ ਭਾਸ਼ਾਵਾਂ ਤੱਕ ਪਹੁੰਚ ਸ਼ਾਮਲ ਹੈ।

ਸੇਵਾਵਾਂ ਉਪਲਬਧ ਕਰਨੀਆਂ

ਸੇਵਾਵਾਂ ਉਪਲਬਧ ਕਰਨ ਦੇ ਮਿਆਰ ਦਾ ਮਤਲਬ ਹੈ ਕਿ ਸਾਰੇ ਸਿਹਤ-ਸੰਭਾਲ ਪ੍ਰੋਗਰਾਮ ਅਤੇ ਸੇਵਾਵਾਂ ਸ਼ੁਰੂ ਤੋਂ ਹੀ ਪਹੁੰਚਯੋਗ ਹੋਣੀਆਂ ਚਾਹੀਦੀਆਂ ਹਨ, ਅਤੇ ਲੋੜ ਪੈਣ ‘ਤੇ ਉਨ੍ਹਾਂ ਵਿੱਚ ਤਬਦੀਲੀਆਂ ਮੁਤਾਬਕ ਅਨੁਕੂਲ ਹੋਣ ਅਤੇ ਉਨ੍ਹਾਂ ਨਾਲ ਤੁਰੰਤ ਨਜਿੱਠਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਸ ਮਿਆਰ ਵਿੱਚ ਭੌਤਿਕ ਅਤੇ ਵਰਚੁਅਲ ਦੋਵਾਂ ਤਰ੍ਹਾਂ ਦੇ ਵਾਤਾਵਰਨਾਂ ਵਿੱਚ ਘਟਨਾਵਾਂ, ਗਤੀਵਿਧੀਆਂ, ਪ੍ਰੋਗਰਾਮ, ਰਵੱਈਏ, ਪਰਸਪਰ ਪ੍ਰਭਾਵ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। VCH ਦੀਆਂ ਕੁਝ ਉਦਾਹਰਨਾਂ ਵਿੱਚ ਸ਼ਾਮਲ ਹਨ: 

ਰਵੱਈਏ

VCH ਬਰਾਬਰੀ, ਵਿਭਿੰਨਤਾ ਅਤੇ ਸ਼ਮੂਲੀਅਤ ਦੇ ਕੰਮ ਨੂੰ ਅੱਗੇ ਵਧਾਉਣ ਲਈ ਬੇਹੱਦ ਵਚਨਬੱਧ ਹੈ ਤਾਂ ਜੋ ਵਿਭਿੰਨ ਟੀਮਾਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਅਤੇ ਸਮਝ ਨੂੰ ਵਧਾਇਆ ਜਾ ਸਕੇ, ਵਧੇਰੇ ਸ਼ਮੂਲੀਅਤ ਦਾ ਸਮਰਥਨ ਕੀਤਾ ਜਾ ਸਕੇ ਅਤੇ ਖੇਤਰ ਭਰ ਵਿੱਚ ਸੁਰੱਖਿਅਤ ਵਾਤਾਵਰਨ ਬਣਾਇਆ ਜਾ ਸਕੇ ਤਾਂ ਜੋ ਮਰੀਜ਼, ਗਾਹਕ ਅਤੇ ਨਿਵਾਸੀ ਦੇਖਭਾਲ ਪ੍ਰਾਪਤ ਕਰ ਸਕਣ ਅਤੇ ਸਟਾਫ਼ ਅਤੇ ਮੈਡੀਕਲ ਸਟਾਫ਼ ਬੇਮਿਸਾਲ ਦੇਖਭਾਲ ਪ੍ਰਦਾਨ ਕਰ ਸਕਣ।

ਨੀਤੀ ਸਮੀਖਿਆ

ਅਸੀਂ ਸਿਹਤ-ਸੰਭਾਲ ਸੇਵਾਵਾਂ ਦੀ ਨਿਰੰਤਰਤਾ ਦੌਰਾਨ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਦੇ ਨਾਲ-ਨਾਲ ਇੰਡੀਜਨਸ ਸੱਭਿਆਚਾਰਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ VCH ਨੀਤੀਆਂ ਦੀ ਨਿਯਮਿਤ ਤੌਰ 'ਤੇ ਧਿਆਨ ਨਾਲ ਸਮੀਖਿਆ ਕਰਦੇ ਹਾਂ। 

ਸੁਣਨ ਤੋਂ ਅਸਮਰੱਥ ਲੋਕਾਂ ਦੀ ਭਲਾਈ ਲਈ ਪ੍ਰੋਗਰਾਮ

1991 ਤੋਂ, ਡੈਫ਼ ਵੈਲ-ਬੀਇੰਗ ਪ੍ਰੋਗਰਾਮ (Deaf Well-Being Program) ਸੁਣਨ ਤੋਂ ਅਸਮਰੱਥ, ਘੱਟ ਸੁਣਨ ਵਾਲੇ, ਸੁਣਨ ਤੋਂ ਅਸਮਰੱਥ ਅਤੇ ਨੇਤਰਹੀਣ ਮਰੀਜ਼ਾਂ ਅਤੇ ਕੁਝ ਸਥਿਤੀਆਂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਲਈ ਪਹੁੰਚਯੋਗ ਮਾਨਸਿਕ ਸਿਹਤ ਸੇਵਾਵਾਂ ਦੀ ਪੇਸ਼ਕਸ਼ ਕਰਦਾ ਆ ਰਿਹਾ ਹੈ।

Employment

The employment standard helps promote equitable access to employment and create a work environment that is barrier-free. We offer the following services:

  • ਰਿਹਾਇਸ਼ਾਂ

    ਪਿਛਲੇ 15 ਸਾਲਾਂ ਤੋਂ, VCH ਰਿਹਾਇਸ਼ ਟੀਮ ਸਟਾਫ਼ ਨੂੰ ਆਪਣੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਲੋੜੀਂਦੀ ਸਹਾਇਤਾ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰ ਰਹੀ ਹੈ। VCH ਸਾਂਝੇ ਸਮਝੌਤੇ ਨਾਲ ਤਿਆਰ ਕੀਤੇ ਗਏ ‘ਇਨਹੈਂਸਡ ਡਿਸਏਬਿਲਿਟੀ ਮੈਨੇਜਮੈਂਟ ਪ੍ਰੋਗਰਾਮ’ (Enhanced Disability Management Program) ਦਾ ਹਿੱਸਾ ਹੈ, ਜੋ ਕਰਮਚਾਰੀਆਂ ਨੂੰ ਕਿਸੇ ਕਿੱਤਾਮੁਖੀ ਜਾਂ ਗੈਰ-ਕਿੱਤਾਮੁਖੀ ਸੱਟ ਜਾਂ ਬਿਮਾਰੀ ਤੋਂ ਬਾਅਦ ਕੰਮ 'ਤੇ ਰਹਿਣ ਜਾਂ ਕੰਮ 'ਤੇ ਵਾਪਸ ਆਉਣ ਵਿੱਚ ਸਹਾਇਤਾ ਕਰਦਾ ਹੈ। 

    ‘ਪੀਪਲ ਹੀਥ’ (People Heath) ਟੀਮ VCH ਕਰਮਚਾਰੀਆਂ ਨੂੰ ਅਪੰਗਤਾ ਪ੍ਰਬੰਧਨ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਇਸ ਵਿੱਚ ਇੱਕ ਪਲੇਸਮੈਂਟ ਟੀਮ ਸ਼ਾਮਲ ਹੈ, ਜੋ ਉਹਨਾਂ ਕਰਮਚਾਰੀਆਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਨੂੰ ਆਪਣੇ ਅਹੁਦੇ ਜਾਂ ਇੱਕ ਨਵੇਂ ਅਹੁਦੇ ਲਈ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ, ਜੋ ਉਹਨਾਂ ਦੀਆਂ ਸਮਰੱਥਾਵਾਂ, ਹੁਨਰਾਂ ਅਤੇ ਯੋਗਤਾਵਾਂ ਨੂੰ ਪੂਰਾ ਕਰਦੀ ਹੋਵੇ।

  • ਲੋਕਾਂ ਦੀ ਤੰਦਰੁਸਤੀ

    ਪੀਪਲ ਵੈਲਨੈਸ (People Wellness) ਟੀਮ ਸਟਾਫ਼ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਕੰਮ ਵਾਲੀ ਥਾਂ 'ਤੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਬਾਰੇ ਸਟਾਫ਼ ਦੀ ਸਿਖਲਾਈ ਸ਼ਾਮਲ ਕਰਦੀ ਹੈ। ਇਸ ਤੋਂ ਇਲਾਵਾ, VCH ਕਰਮਚਾਰੀ ਅਤੇ ਪਰਿਵਾਰਕ ਸਹਾਇਤਾ ਪ੍ਰੋਗਰਾਮ (Employee and Family Assistance Program) ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਾਂ​ਦੀ ਕਈ ਤਰ੍ਹਾਂ ਦੀ ਕਾਊਂਸਲਿੰਗ, ਸਿਹਤ ਅਤੇ ਤੰਦਰੁਸਤੀ ਸੇਵਾਵਾਂ ਰਾਹੀਂ ਜੀਵਨ ਦੀਆਂ ਕਈ ਚੁਣੌਤੀਆਂ ਦੇ ਹੱਲ ਲੱਭਣ ਵਿੱਚ ਮਦਦ ਕਰਦੀ ਹੈ। 

  • ਕੰਮ ਦੀ ਸਤਿਕਾਰਯੋਗ ਥਾਂ

    ‘ਰਿਸਪੈਕਟਫੁੱਲ ਵਰਕਪਲੇਸ’ (Respectful Workplace) ਟੀਮ ਸਟਾਫ਼ ਲਈ ਸਹਾਇਕ ਅਤੇ ਸਤਿਕਾਰਯੋਗ ਕੰਮ ਕਰਨ ਵਾਲਾ ਵਾਤਾਵਰਨ ਬਣਾਉਣ ਲਈ ਵਚਨਬੱਧ ਹੈ। ਉਹ ਵਿਵਾਦਾਂ ਲਈ ਹੱਲ ਸੇਵਾਵਾਂ, ਰਿਪੋਰਟ ਕਰਨ ਦੇ ਪਹੁੰਚਯੋਗ ਤਰੀਕੇ ਅਤੇ ਵਿਦਿਅਕ ਸਰੋਤਾਂ ਰਾਹੀਂ ਵਿਆਪਕ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ। ਇਸ ਸਭ ਦਾ ਉਦੇਸ਼ ਕੰਮ ਵਾਲੀ ਥਾਂ 'ਤੇ ਸਤਿਕਾਰ ਅਤੇ ਸ਼ਮੂਲੀਅਤ ਦੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ।

  • ਲੋਕਾਂ ਦੀ ਭਲਾਈ ਅਤੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ

    VCH ਕੰਮ ਵਾਲੀ ਥਾਂ 'ਤੇ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਬਾਰੇ ਸਰੋਤ ਅਤੇ ਸਟਾਫ਼ ਸਿਖਲਾਈ ਪ੍ਰਦਾਨ ਕਰਦਾ ਹੈ। ਇਸ ਵਿੱਚ ਸਰੋਤਾਂ ਅਤੇ ਵੀਡੀਓਜ਼ ਦੇ ਨਾਲ ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਟੂਲਕਿੱਟ ਅਤੇ ਸਟਾਫ਼ ਅਤੇ ਮੈਡੀਕਲ ਸਟਾਫ਼ ਅਤੇ ਆਗੂਆਂ ਲਈ ਇੱਕ ਨਵਾਂ ਈ-ਲਰਨਿੰਗ ਮੌਡੀਊਲ, ਅਤੇ 13 ਮਨੋਵਿਗਿਆਨਕ ਸਿਹਤ ਅਤੇ ਸੁਰੱਖਿਆ ਕਾਰਕਾਂ 'ਤੇ ਮਾਈਕ੍ਰੋਲਰਨਿੰਗ ਮੌਡੀਊਲ ਸ਼ਾਮਲ ਹਨ। ਸਟਾਫ਼ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਰ ਸਹਾਇਤਾਵਾਂ ਵਿੱਚ ਵੈਬਿਨਾਰ, ਥੈਰੇਪੀ ਵਾਲੇ ਕੁੱਤਿਆਂ ਦੇ ਦੌਰੇ, ਮੈਡੀਟੇਸ਼ਨ ਐਪਸ, ਤੰਦਰੁਸਤੀ ਦੇ ਮੌਕੇ ਅਤੇ ਤੰਦਰੁਸਤੀ ਗ੍ਰਾਂਟਾਂ ਸ਼ਾਮਲ ਹਨ।

  • ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਲਈ ਸਰੋਤ ਅਤੇ ਸਿਖਲਾਈ

    VCH ਇੱਕ ਖਾਸ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਅਤੇ ਨਸਲਵਾਦ ਵਿਰੋਧੀ ਨੀਤੀ ਵਿਕਸਤ ਕਰ ਰਹੀ ਹੈ ਅਤੇ EDI ਦ੍ਰਿਸ਼ਟੀਕੋਣ ਰਾਹੀਂ ਨੀਤੀਆਂ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨਾ ਜਾਰੀ ਰੱਖ ਰਹੀ ਹੈ।

    EDI ਪ੍ਰਤੀ ਜਾਗਰੂਕਤਾ ਵਧਾਉਣ ਅਤੇ ਪੱਖਪਾਤ ਅਤੇ ਬਦਨਾਮੀ ਦੇ ਡਰ ਨੂੰ ਘਟਾਉਣ ਲਈ, ਸਾਰੇ ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿਖਲਾਈ ਵਿੱਚ ਪੱਖਪਾਤ, ਸਹਿਯੋਗ, ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਦੇ ਦ੍ਰਿਸ਼ਟੀਕੋਣ ਅਤੇ ਹੋਰ ਸੰਬੰਧਿਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਿਖਲਾਈ ਦਾ ਉਦੇਸ਼ ਸ਼ਮੂਲੀਅਤ ਸੰਬੰਧੀ ਸਾਖਰਤਾ, ਟ੍ਰਾਂਸ ਲੋਕਾਂ ਦੀ ਸ਼ਮੂਲੀਅਤ, ਅਚੇਤ ਪੱਖਪਾਤ ਅਤੇ ਅੰਤਰ-ਸੱਭਿਆਚਾਰਕ ਯੋਗਤਾ ਦੀ ਸਮਝ ਨੂੰ ਵਧਾਉਣਾ ਹੈ। ਜਦੋਂ ਕਿ ਕੁਝ ਸਿਖਲਾਈ ਵਰਕਸ਼ਾਪਾਂ ਰਾਹੀਂ ਦਿੱਤੀ ਜਾਂਦੀ ਹੈ, ਟਾਊਨ ਹਾਲਾਂ, ਲੇਖਾਂ, ਦੁਪਹਿਰ ਦੇ ਖਾਣੇ ਅਤੇ ਸਿੱਖਣ ਦੇ ਨਾਲ-ਨਾਲ VCH ਲਾਇਬ੍ਰੇਰੀ ਰਾਹੀਂ ਸਟਾਫ਼ ਅਤੇ ਮੈਡੀਕਲ ਸਟਾਫ਼ ਲਈ ਉਪਲਬਧ ਸਰੋਤਾਂ ਰਾਹੀਂ ਸਿੱਖਣ ਦੇ ਵਧੇਰੇ ਮੌਕੇ ਮੌਜੂਦ ਹਨ।

Mother and child looking at the ocean

ਅੱਗੇ ਕੀ ਹੈ

ਇਹ ਭਾਗ VCH ਲਈ ਅਗਲੇ ਕਦਮਾਂ ਦੀ ਰੂਪਰੇਖਾ ਦਿੰਦਾ ਹੈ। ਅਸੀਂ VCH ਵਿਖੇ ਸਾਡੇ ਪਹੁੰਚਯੋਗਤਾ ਯਤਨਾਂ ਨੂੰ ਅੱਗੇ ਵਧਾਉਣ ਲਈ ਰੁਕਾਵਟਾਂ ਦੀ ਪਛਾਣ ਕਰਨ ਲਈ ਜਾਗਰੂਕਤਾ-ਨਿਰਮਾਣ ਅਤੇ ਭਾਈਚਾਰੇ ਨਾਲ ਹੋਰ ਸ਼ਮੂਲੀਅਤ 'ਤੇ ਧਿਆਨ ਕੇਂਦਰਿਤ ਕਰਾਂਗੇ।

ਭਾਈਚਾਰਕ ਸ਼ਮੂਲੀਅਤ 

ਇਸ ਪਹੁੰਚਯੋਗਤਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ, VCH ਉਹਨਾਂ ਭਾਈਚਾਰਿਆਂ, ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਦੇ ਘੱਟ ਪ੍ਰਤੀਨਿਧਤਾ ਵਾਲੇ ਮੈਂਬਰਾਂ ਨੂੰ ਸ਼ਾਮਲ ਕਰੇਗੀ ਤਾਂ ਜੋ ਰੁਕਾਵਟਾਂ ਨੂੰ ਦੂਰ ਕਰਨ ਅਤੇ ਪਹੁੰਚਯੋਗਤਾ ਨੂੰ ਬਿਹਤਰ ਬਣਾਉਣ ਲਈ ਹੋਰ ਮੌਕਿਆਂ ਦੀ ਪਛਾਣ ਕੀਤੀ ਜਾ ਸਕੇ। ਕੇਂਦਰਿਤ ਸ਼ਮੂਲੀਅਤ ਸਾਨੂੰ ਭਾਈਚਾਰੇ ਦੇ ਉਨ੍ਹਾਂ ਅਪੰਗਤਾਵਾਂ ਵਾਲੇ ਮੈਂਬਰਾਂ ਦੇ ਵਿਚਾਰਾਂ ਨੂੰ ਤਰਜੀਹ ਦੇਣ ਵਿੱਚ ਮਦਦ ਕਰੇਗੀ ਜਿਨ੍ਹਾਂ ਨੂੰ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ।

ਬਾਹਰੀ ਪਹੁੰਚਯੋਗਤਾ ਸਲਾਹਕਾਰ ਕਮੇਟੀ

2025 ਵਿੱਚ, ਅਸੀਂ ਇੱਕ ਬਾਹਰੀ ਪਹੁੰਚਯੋਗਤਾ ਸਲਾਹਕਾਰ ਕਮੇਟੀ ਬਣਾਵਾਂਗੇ। ਇਹ ਕਮੇਟੀ VCH ਨੂੰ ਪਹੁੰਚਯੋਗਤਾ ਰੁਕਾਵਟਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਤੋਂ ਵਿਚਾਰ ਜਾਣਨ ਦਾ ਇੱਕ ਹੋਰ ਤਰੀਕਾ ਪ੍ਰਦਾਨ ਕਰੇਗੀ, ਜਿਸ ਵਿੱਚ ਸ਼ਾਮਲ ਹਨ:

  • ਅਪੰਗਤਾਵਾਂ ਵਾਲੇ ਮਰੀਜ਼, ਗਾਹਕ ਅਤੇ ਨਿਵਾਸੀ
  • ਅਪੰਗਤਾਵਾਂ ਵਾਲੇ ਵਿਜ਼ਟਰ ਅਤੇ ਵਲੰਟੀਅਰ
  • ਇੰਡੀਜਨਸ ਭਾਈਚਾਰੇ ਦੇ ਅਪੰਗਤਾਵਾਂ ਵਾਲੇ ਮੈਂਬਰ
  • ਅਪੰਗਤਾਵਾਂ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਭਾਈਚਾਰਕ ਸੰਸਥਾਵਾਂ

ਇਸ ਕਮੇਟੀ ਨਾਲ ਜੁੜਨਾ VCH ਨੂੰ ਸਾਡੇ ਪਹੁੰਚਯੋਗਤਾ ਯਤਨਾਂ ਲਈ ਹੋਰ ਸਮਝ ਅਤੇ ਮਾਰਗਦਰਸ਼ਨ ਪ੍ਰਦਾਨ ਕਰੇਗਾ।

ਸਟਾਫ਼ ਸਿਖਲਾਈ

ਅਸੀਂ ਪਹੁੰਚਯੋਗਤਾ ਨਾਲ ਸੰਬੰਧਿਤ ਮੁੱਖ ਰੁਕਾਵਟਾਂ ਨੂੰ ਦੂਰ ਕਰਨ ਲਈ ਸਟਾਫ਼ ਅਤੇ ਮੈਡੀਕਲ ਸਟਾਫ਼ ਲਈ ਸਿਖਲਾਈ ਪ੍ਰੋਗਰਾਮ ਵਿਕਸਤ ਕਰਾਂਗੇ। ਅਸੀਂ ਆਪਣੇ ਅੰਦਰੂਨੀ ਆਗੂਆਂ ਨੂੰ ਅਜਿਹਾ ਮਾਹੌਲ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਲੋੜੀਂਦੇ ਹੁਨਰ ਅਤੇ ਜਾਣਕਾਰੀ ਵੀ ਦੇਵਾਂਗੇ ਜੋ ਸਾਡੇ ਕਾਰਜਬਲ ਦੀਆਂ ਵਿਭਿੰਨ ਜ਼ਰੂਰਤਾਂ ਦਾ ਸਮਰਥਨ ਕਰਦੇ ਹਨ। ਸਾਡਾ ਟੀਚਾ ਸਟਾਫ਼ ਅਤੇ ਮੈਡੀਕਲ ਸਟਾਫ਼ ਨੂੰ ਇੱਕ ਅਜਿਹਾ ਮਾਹੌਲ ਬਣਾਉਣ ਲਈ ਸਮਰੱਥ ਕਰਨਾ ਹੈ ਜਿੱਥੇ ਹਰ ਕੋਈ ਤਰੱਕੀ ਕਰ ਸਕੇ ਅਤੇ ਆਪਣੀ ਪੂਰੀ ਸਮਰੱਥਾ ਦਿਖਾ ਸਕੇ, ਅਤੇ ਅਪੰਗਤਾਵਾਂ ਵਾਲੇ ਆਗੂਆਂ ਦੀ ਪ੍ਰਤੀਨਿਧਤਾ ਨੂੰ ਵਧਾਉਣਾ ਹੈ।

ਫੀਡਬੈਕ ਇਕੱਠਾ ਕਰਨਾ: ਰੁਕਾਵਟ ਦੀ ਪਛਾਣ ਕਰਨ ਲਈ ਸਾਧਨ

VCH ਰੁਕਾਵਟਾਂ ਦੀ ਪਛਾਣ ਲਈ ਇੱਕ ਸਾਧਨ ਵਿਕਸਤ ਕਰ ਰਹੀ ਹੈ ਤਾਂ ਜੋ ਸਟਾਫ਼ ਅਤੇ ਕਮਿਊਨਿਟੀ ਮੈਂਬਰ ਸੰਸਥਾ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਰੁਕਾਵਟਾਂ ਬਾਰੇ ਫੀਡਬੈਕ ਦੇ ਸਕਣ ਜਿਨ੍ਹਾਂ ਦਾ ਉਹ ਅਨੁਭਵ ਕਰਦੇ ਹਨ ਜਾਂ ਵੇਖਦੇ ਹਨ। ਰੁਕਾਵਟਾਂ ਬਾਰੇ ਜਾਣਕਾਰੀ ਦੀ ਸਮੀਖਿਆ ਸਟਾਫ਼ ਅਤੇ ਮੈਡੀਕਲ ਸਟਾਫ਼ ਪਹੁੰਚਯੋਗਤਾ ਕਮੇਟੀ ਅਤੇ ਆਗੂਆਂ ਦੇ ਕਾਰਜ ਗਰੁੱਪ ਦੁਆਰਾ ਕੀਤੀ ਜਾਵੇਗੀ ਅਤੇ ਵਿਚਾਰ ਅਤੇ ਹੱਲ ਲਈ ਢੁਕਵੇਂ ਵਿਭਾਗਾਂ ਨਾਲ ਸਾਂਝੀ ਕੀਤੀ ਜਾਵੇਗੀ। ਇਕੱਠੇ ਕੀਤੇ ਡੇਟਾ ਦੀ ਨਿਯਮਿਤ ਤੌਰ 'ਤੇ ਸਮੀਖਿਆ ਕਰਨ ਨਾਲ ਅਸੀਂ ਆਮ ਮੁੱਦਿਆਂ ਅਤੇ ਨਵੀਆਂ ਚੁਣੌਤੀਆਂ ਦੀ ਪਛਾਣ ਕਰ ਸਕਾਂਗੇ, ਤਾਂ ਜੋ ਅਸੀਂ ਤੱਥਾਂ ਦੇ ਅਧਾਰ 'ਤੇ ਸੁਧਾਰ ਕਰ ਸਕੀਏ ਅਤੇ ਆਪਣੇ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਲੋੜ ਮੁਤਾਬਕ ਅਨੁਕੂਲ ਰਹਿ ਸਕੀਏ।

ਹੋਰ ਜਾਣਕਾਰੀ ਇਕੱਠੀ ਕਰਨਾ

VCH ਵਿਖੇ ਰੁਕਾਵਟਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵੱਖ-ਵੱਖ ਵਿਭਾਗ ਇਕੱਠੇ ਕੰਮ ਕਰ ਰਹੇ ਹਨ ਅਤੇ ਇਹਨਾਂ ਨੂੰ ਰੁਕਾਵਟਾਂ ਦੀ ਪਛਾਣ ਕਰਨ ਵਾਲੇ ਸਾਧਨ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਚੱਲ ਰਹੇ ਕੰਮ ਵਿੱਚ ਸਹਿਯੋਗ ਕਰਨ ਵਾਲੇ ਵਿਭਾਗਾਂ ਵਿੱਚ ਲੋਕ (ਮਨੁੱਖੀ ਸਰੋਤ), ਸੰਚਾਰ, ਨਿਰਪੱਖਤਾ ਅਤੇ ਭਾਈਵਾਲੀ, ਮਰੀਜ਼ ਦੇਖਭਾਲ ਗੁਣਵੱਤਾ ਦਫ਼ਤਰ, ਨੈਤਿਕਤਾ ਸੇਵਾਵਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਗਰੁੱਪ ਸ਼ਾਮਲ ਹਨ।

Aerial photo of qathet region

ਪ੍ਰਗਤੀ ਨੂੰ ਮਾਪਣਾ

ਮਰੀਜ਼ਾਂ ਅਤੇ ਗਾਹਕਾਂ ਲਈ ਰੁਕਾਵਟਾਂ ਦੀ ਪਛਾਣ ਅਤੇ ਉਹਨਾਂ ਨੂੰ ਹਟਾਉਣ ਸੰਬੰਧੀ VCH ਦੀ ਪ੍ਰਗਤੀ ਨੂੰ ਮਾਪਣ ਲਈ, ਸਾਰੇ ਯਤਨਾਂ ਨੂੰ ਰੁਕਾਵਟਾਂ ਦੀ ਪਛਾਣ ਕਰਨ ਵਾਲੇ ਸਾਧਨ ਵਿੱਚ ਟਰੈਕ ਕੀਤਾ ਜਾਵੇਗਾ। ਅਸੀਂ ਪ੍ਰਗਤੀ ਦੇ ਅਧਾਰ 'ਤੇ ਤਿਮਾਹੀ ਰਿਪੋਰਟਾਂ ਤਿਆਰ ਕਰਾਂਗੇ - ਅਤੇ ਇਹਨਾਂ ਰਿਪੋਰਟਾਂ ਨੂੰ ਆਗੂਆਂ ਦੇ ਕਾਰਜ ਗਰੁੱਪ, ਸਟਾਫ਼ ਅਤੇ ਮੈਡੀਕਲ ਸਟਾਫ਼ ਐਕਸੈਸਿਬਿਲਟੀ ਕਮੇਟੀ ਅਤੇ ਬਾਹਰੀ ਸਲਾਹਕਾਰ ਐਕਸੈਸਿਬਿਲਟੀ ਕਮੇਟੀ ਨਾਲ ਸਾਂਝਾ ਕਰਾਂਗੇ। ਹਰੇਕ ਗਰੁੱਪ ਭਵਿੱਖ ਦੇ ਯਤਨਾਂ ਦੀ ਸਿਫ਼ਾਰਸ਼ ਕਰਨ ਲਈ ਰਿਪੋਰਟ ਵਿੱਚ ਨਤੀਜਿਆਂ 'ਤੇ ਚਰਚਾ ਕਰੇਗਾ।

ਪ੍ਰਗਤੀ ਅੱਪਡੇਟ

ਅਸੀਂ ਸਾਰਿਆਂ ਨੂੰ ਬਰਾਬਰ ਦੇਖਭਾਲ ਪ੍ਰਦਾਨ ਕਰਨ ਲਈ ਪਹੁੰਚਯੋਗਤਾ ਅਤੇ ਨਿਰੰਤਰ ਗੁਣਵੱਤਾ ਸੁਧਾਰ ਲਈ ਵਚਨਬੱਧ ਹਾਂ। ਅਸੀਂ ਪਹੁੰਚਯੋਗਤਾ 'ਤੇ ਆਪਣੀ ਪ੍ਰਗਤੀ ਦਾ ਮੁਲਾਂਕਣ ਕਰਾਂਗੇ, ਅਤੇ ਹਰ ਤਿੰਨ ਸਾਲਾਂ ਬਾਅਦ ਇਸ ਯੋਜਨਾ ਦੀ ਸਮੀਖਿਆ ਕਰਾਂਗੇ। VCH ਸਲਾਨਾ ਇਮਪੈਕਟ ਰਿਪੋਰਟ ਦੇ ਹਿੱਸੇ ਵਜੋਂ ਇੱਕ ਸਲਾਨਾ ਪ੍ਰਗਤੀ ਅਪਡੇਟ ਵੀ ਪ੍ਰਦਾਨ ਕਰੇਗੀ। ਇਹ ਰਿਪੋਰਟvch.ca ‘ਤੇ ਉਪਲਬਧ ਹੋਵੇਗੀ। 

ਸਿੱਟਾ

VCH ਸਾਰਿਆਂ ਲਈ ਰੁਕਾਵਟਾਂ ਨੂੰ ਹਟਾਉਣ ਅਤੇ ਰੋਕਣ ਲਈ ਵਚਨਬੱਧ ਹੈ। ਇਹ ਪਹੁੰਚਯੋਗਤਾ ਯੋਜਨਾ ਲਗਾਤਾਰ ਇੱਕ ਸਮਾਵੇਸ਼ੀ ਸੰਸਥਾ ਬਣਨ ਦੇ ਸਾਡੇ ਚੱਲ ਰਹੇ ਸਫ਼ਰ ਦਾ ਹਿੱਸਾ ਹੈ ਅਤੇ ਪੂਰੀ ਤਰ੍ਹਾਂ ਪਹੁੰਚਯੋਗ ਬਣਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦੀ ਹੈ। ਤੁਹਾਡਾ ਫੀਡਬੈਕ ਮਹੱਤਵਪੂਰਨ ਹੈ, ਅਤੇ ਅਸੀਂ ਯੋਜਨਾ 'ਤੇ ਸਵਾਲਾਂ ਅਤੇ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ, ਜੋ ਸਾਡੀ ਪ੍ਰਗਤੀ ਦੀ ਨਿਗਰਾਨੀ ਅਤੇ ਮੁਲਾਂਕਣ ਕਰਦੇ ਹੋਏ ਸਾਨੂੰ ਲਗਾਤਾਰ ਸੁਧਾਰ ਕਰਨ ਵਿੱਚ ਮਦਦ ਕਰਨਗੇ। ਸਾਡੇ ਨਾਲ ਸਿੱਖਣ ਲਈ ਸਮਾਂ ਕੱਢਣ ਲਈ ਤੁਹਾਡਾ ਧੰਨਵਾਦ ਅਤੇ ਅਸੀਂ ਨਿਰੰਤਰ ਸ਼ਮੂਲੀਅਤ ਦੀ ਉਮੀਦ ਕਰਦੇ ਹਾਂ।

A nurse smiling while she views a laptop with an older patient

ਸਰੋਤ


ਅਸੀਂ ਪਹੁੰਚਯੋਗਤਾ ਲਈ ਵਚਨਬੱਧ ਹਾਂ ਅਤੇ ਉਨ੍ਹਾਂ ਵਿਅਕਤੀਆਂ ਲਈ ਕਈ ਤਰ੍ਹਾਂ ਦੇ ਸਰੋਤ ਪੇਸ਼ ਕਰਦੇ ਹਾਂ ਜਿਨ੍ਹਾਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੋ ਸਕਦੀ ਹੈ। ਇਹਨਾਂ ਸਰੋਤਾਂ ਦਾ ਉਦੇਸ਼ ਰੁਕਾਵਟਾਂ ਨੂੰ ਦੂਰ ਕਰਨਾ ਹੈ ਤਾਂ ਜੋ ਹਰ ਕਿਸੇ ਕੋਲ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਤੱਕ ਪੂਰੀ ਅਤੇ ਬਰਾਬਰ ਪਹੁੰਚ ਹੋਵੇ।

ਮਰੀਜ਼, ਗਾਹਕ, ਨਿਵਾਸੀ, ਵਿਜ਼ਟਰ ਅਤੇ ਵਲੰਟੀਅਰ ਸਰੋਤ ਲੱਭੋ

ਸਟਾਫ਼ ਅਤੇ ਮੈਡੀਕਲ ਸਟਾਫ਼ ਸਰੋਤ ਲੱਭੋ